ਜ਼ਿਲ੍ਹੇ ਵਿਚ ਮੀਟ, ਮੱਛੀ, ਅੰਡਿਆਂ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦੇ ਆਦੇਸ਼

41

ਬਰਨਾਲਾ, 26 ਅਗਸਤ  2025 AJ DI Awaaj

Punjab Desk : ਜੈਨ ਧਰਮ ਦਾ ਪਵਿੱਤਰ ਸੰਮਤਸਰੀ ਮਹਾਂਪੁਰਵ ਮਿਤੀ 27 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ ਬੈਨਿਥ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕਰਕੇ ਮਿਤੀ 27 ਅਗਸਤ (ਦਿਨ ਬੁੱਧਵਾਰ) ਨੂੰ ਜ਼ਿਲ੍ਹਾ ਬਰਨਾਲਾ ਵਿਚ ਬੁੱਚੜਖਾਨੇ, ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ  ਹੋਟਲ/ਢਾਬੇ ਅਤੇ ਅਹਾਤੇ ਆਦਿ ‘ਤੇ ਵੀ ਮੀਟ, ਆਂਡੇ ਬਣਾਉਣ ‘ਤੇ ਪਾਬੰਦੀ ਲਾਈ ਗਈ ਹੈ।