ਪਾਕਿਸਤਾਨ ’ਚ 1,817 ਮੰਦਰਾਂ ਤੇ ਗੁਰਦੁਆਰਿਆਂ ’ਚੋਂ ਸਿਰਫ਼ 37 ਹੀ ਖੁੱਲ੍ਹੇ, ਘੱਟਗਿਣਤੀਆਂ ਦੀ ਸੁਰੱਖਿਆ ‘ਤੇ ਚਿੰਤਾ

23
ਪਾਕਿਸਤਾਨ ’ਚ 1,817 ਮੰਦਰਾਂ ਤੇ ਗੁਰਦੁਆਰਿਆਂ ’ਚੋਂ ਸਿਰਫ਼ 37 ਹੀ ਖੁੱਲ੍ਹੇ, ਘੱਟਗਿਣਤੀਆਂ ਦੀ ਸੁਰੱਖਿਆ ‘ਤੇ ਚਿੰਤਾ

05 ਦਸੰਬਰ, 2025 ਅਜ ਦੀ ਆਵਾਜ਼

International Desk: ਇਸਲਾਮਾਬਾਦ: ਪਾਕਿਸਤਾਨ ਵਿੱਚ ਘੱਟਗਿਣਤੀਆਂ ’ਤੇ ਅੱਤਿਆਚਾਰ ਵਧ ਰਿਹਾ ਹੈ ਅਤੇ ਉਨ੍ਹਾਂ ਦੀ ਆਬਾਦੀ ਘਟ ਰਹੀ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਭਰ ’ਚ 1,817 ਮੰਦਰਾਂ ਤੇ ਗੁਰਦੁਆਰਿਆਂ ਵਿੱਚੋਂ ਸਿਰਫ਼ 37 ਹੀ ਖੁੱਲ੍ਹੇ ਹਨ। ਸੰਸਦੀ ਕਮੇਟੀ ਵਿੱਚ ਸੰਸਦ ਮੈਂਬਰ ਦਾਨੇਸ਼ ਕੁਮਾਰ ਨੇ ਘੱਟਗਿਣਤੀਆਂ ਦੀ ਸੰਵਿਧਾਨਕ ਸੁਰੱਖਿਆ ਤੇ ਨਿਆਂ ਯਕੀਨੀ ਬਣਾਉਣ ਲਈ ਤੁਰੰਤ ਨੀਤੀਗਤ ਸੁਧਾਰਾਂ ਦੀ ਮੰਗ ਕੀਤੀ।

ਪਾਕਿਸਤਾਨ ਹਿੰਦੂ ਕੌਂਸਲ ਦੇ ਸੀਨੀਅਰ ਅਧਿਕਾਰੀ ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਈਟੀਪੀਬੀ ਦੀ ਨਾਕਾਮੀ ’ਤੇ ਸਖ਼ਤ ਆਲੋਚਨਾ ਕੀਤੀ ਅਤੇ ਸਿਫਾਰਸ਼ ਕੀਤੀ ਕਿ ਇਨ੍ਹਾਂ ਵਿਰਾਸਤੀ ਧਾਰਮਿਕ ਸਥਾਨਾਂ ਦੀ ਦੇਖਭਾਲ ਕਿਸੇ ਗੈਰ-ਮੁਸਲਮਾਨ ਅਧਿਕਾਰੀ ਨੂੰ ਸੌਂਪੀ ਜਾਵੇ। ਕਮੇਟੀ ਨੇ ਇਨ੍ਹਾਂ ਸਥਾਨਾਂ ਨੂੰ ਤੀਰਥ ਯਾਤਰੀਆਂ ਲਈ ਖੋਲ੍ਹਣ ਅਤੇ ਸੁਰੱਖਿਅਤ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੀ ਵੀ ਸਿਫਾਰਸ਼ ਕੀਤੀ।