ਖੇਤੀ ਵਸਤਾਂ ਦੀ ਸੁਚੱਜੀ ਸਪਲਾਈ ਸਬੰਧੀ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨੂੰ ਦਿੱਤੀ ਇੱਕ ਦਿਨਾਂ ਟ੍ਰੇਨਿੰਗ

3

ਸ੍ਰੀ ਮੁਕਤਸਰ ਸਾਹਿਬ, 29 ਜੁਲਾਈ 2025 AJ Di Awaaj

Punjab Desk : ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਸਵੰਤ ਸਿੰਘ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਜ਼ਿਲ੍ਹੇ ਅੰਦਰ ਖੇਤੀ ਵਸਤਾਂ ਦੀ ਗੁਣਵੱਤਾ ਅਤੇ ਸਹੀ ਸਪਲਾਈ ਕਿਸਾਨਾਂ ਤੱਕ ਪਹੁੰਚਾਉਣ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਹਿਕਾਰੀ ਸਭਾਵਾਂ ਦੇ ਇੰਸਪੈਕਟਰਾਂ ਅਤੇ ਸੈਕਟਰੀਆਂ ਦੀ ਇੱਕ ਦਿਨਾਂ ਟ੍ਰੇਨਿੰਗ ਲਗਾਈ ਗਈ।

ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਖਾਦਾਂ, ਦਵਾਈਆਂ ਅਤੇ ਬੀਜ਼ਾਂ ਦਾ ਸਹੀ ਰਿਕਾਰਡ ਰੱਖਣਾ, ਕਿਸੇ ਕਿਸਮ ਦੀ ਟੈਗਿੰਗ ਜਾਂ ਕਾਲਾ ਬਾਜ਼ਾਰੀ ਨਾ ਹੋਣ ਦੇਣਾ ਅਤੇ ਸਹਿਕਾਰੀ ਸਭਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਖੇਤੀ ਵਸਤਾਂ ਦੇ ਲਾਇਸੰਸ ਵੀ ਐਕਟ ਅਨੁਸਾਰ ਬਣਾਏ ਜਾਣ ਬਾਰੇ ਹੈ।

          ਇਸ ਮੌਕੇ ਇੰਜੀਨੀਅਰ ਰਾਜੇਂਦਰ ਕੁਮਾਰ ਨੇ ਪਰਾਲੀ ਦੀ ਸਾਂਭ ਸੰਭਾਲ ਅਤੇ ਖੇਤੀ ਮਸ਼ੀਨਰੀ ਦੀ ਯੋਗ ਵਰਤੋਂ ਸਬੰਧੀ ਪੀ.ਪੀ.ਟੀ. ਰਾਹੀਂ ਜਾਣਕਾਰੀ ਦਿੱਤੀ ਗਈ। ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪਲਾਂਟ ਪ੍ਰੋਟੈਕਸ਼ਨ) ਸ੍ਰੀ ਮੁਕਤਸਰ ਸਾਹਿਬ ਨੇ ਇੰਸੈਕਟੀਸਾਈਡ ਐਕਟ 1968 ਤਹਿਤ ਦਵਾਈਆਂ ਦਾ ਸਭਾਵਾਂ ਵਿੱਚ ਸਹੀ ਕਾਰੋਬਾਰ ਕਰਨ ਲਈ ਨੁਕਤੇ ਸਾਂਝੇ ਕੀਤੇ। ਡਾ. ਜਸ਼ਨਪ੍ਰੀਤ ਸਿਘ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਸ੍ਰੀ ਮੁਕਤਸਰ ਸਾਹਿਬ ਨੇ ਖਾਦ ਕੰਟਰੋਲ ਹੁਕਮ 1985 ਦੀਆਂ ਸਮੂਹ ਜ਼ਰੂਰੀ ਧਾਰਾਵਾਂ ਬਾਰੇ ਦੱਸਿਆ ਅਤੇ ਇਸ ਅਨੁਸਾਰ ਹੀ ਖਾਦਾਂ ਦੀ ਸਭਾਵਾਂ ਵਿੱਚ ਵਿਕਰੀ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਹੀ ਡਾ: ਹਰਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਸੀਡ) ਨੇ ਫ਼ਸਲੀ ਬੀਜਾਂ ਦੀ ਵਿਕਰੀ ਬਾਰੇ ਚਾਨਣਾ ਪਾਇਆ।

          ਅੰਤ ਵਿੱਚ ਡਾ. ਗਿੱਲ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨੀ ਹਿੱਤ ਵਿੱਚ ਸਹਿਕਾਰੀ ਸਭਾਵਾਂ ਵਿੱਚ ਖੇਤੀ ਵਸਤਾਂ ਮਾਰਕਫੈਡ ਰਾਹੀਂ ਜਾਂ ਸਬੰਧਤ ਕਮੇਟੀ ਵੱਲੋਂ ਮਤਾ ਪਾ ਕੇ ਹੀ ਖ੍ਰੀਦੀਆਂ ਜਾਣ ਤਾਂ ਜੋ ਕਿਸਾਨੀ ਹਿੱਤ ਵਿੱਚ ਲੋੜ ਅਨੁਸਾਰ ਅਤੇ ਘੱਟ ਰੇਟ ’ਤੇ ਖਾਦਾਂ ਅਤੇ ਦਵਾਈਆਂ ਕਿਸਾਨਾਂ ਨੂੰ ਮਿਲ ਸਕਣ।