ਮੱਛੀ ਪਾਲਣ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਇੱਕ ਰੋਜਾ ਜਾਗਰੂਕਤਾ ਕੈਂਪ

22

ਮਾਲੇਰਕੋਟਲਾ 10 ਅਕਤੂਬਰ 2025 AJ DI Awaaj

 Punjab Desk :  ਸਹਾਇਕ ਡਾਇਰੈਕਟਰ ਮੱਛੀ ਪਾਲਣ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਮੱਛੀ ਪਾਲਣ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਬੁਸ਼ਰਾ ਫਿਸ ਸੋਪ ਵਿਖੇ ਫਿਸ਼ ਕਿਓਸਕ (ਦੁਕਾਨ) ਤੇ ਮੱਛੀ ਦੀ ਕਟਾਈ ਅਤੇ ਵਿਕਰੀ ਸਬੰਧੀ ਇੱਕ ਰੋਜਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਰੀਬ 20 ਮੱਛੀ ਖਰੀਦਦਾਰਾਂ, ਵਿਕਰੇਤਾਵਾਂ ਅਤੇ ਕਾਸ਼ਤਕਾਰਾ ਵੱਲੋਂ ਭਾਗ ਲਿਆ ਗਿਆ। ਇਸ ਕੈਂਪ ਵਿੱਚ ਮੱਛੀ ਵਿਕਰੇਤਾਵਾਂ ਅਤੇ ਖਰੀਦਦਾਰਾਂ ਨੂੰ ਸਾਫ਼-ਸੁਥਰੀ ਮੱਛੀ ਵੇਚਣ ਅਤੇ ਖਰੀਦਣ ਲਈ ਪ੍ਰੇਰਿਤ ਕੀਤਾ ਗਿਆ। ਸਹਾਇਕ ਡਾਇਰੈਕਟਰ ਨੇ ਦੱਸਿਆ ਕਿ  ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ (PMMSY) ਸਕੀਮ ਅਧੀਨ ਮੱਛੀ ਵਿਕਰੇਤਾਵਾਂ ਲਈ ਮੋਟਰ ਸਾਇਕਲ ਵਿਦ ਆਇਸ ਬਾਕਸ, ਥ੍ਰੀ ਵੀਹਲਰ, ਫਿਸ਼ ਕਿਉਸਿਕ, ਨਵੇਂ ਤਲਾਬ ਦੀ ਉਸਾਰੀ ਆਦਿ ਤੇ ਐੱਸ.ਸੀ/ਐੱਸ.ਟੀ ਨਾਲ ਸਬੰਧਤ ਲੋਕਾਂ ਅਤੇ ਔਰਤਾਂ ਲਈ 60 ਪ੍ਰਤੀਸ਼ਤ ਅਤੇ ਜਨਰਲ ਵਰਗ ਲਈ 40 ਪ੍ਰਤੀਸ਼ਤ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।

                                 ਇਸ ਮੌਕੇ ਮੱਛੀ ਪਾਲਣ ਅਫ਼ਸਰ ਲਵਪ੍ਰੀਤ ਸਿੰਘ ਵੱਲੋਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਹਰ ਮਹੀਨੇ ਪੰਜ ਦਿਨਾਂ ਮੁਫਤ ਟ੍ਰੇਨਿੰਗ ਕੈਂਪ ਲਗਾਇਆ ਜਾਂਦਾ ਹੈ। ਜਿਸ ਵਿੱਚ 18 ਸਾਲ ਦੀ ਉਮਰ ਤੋਂ ਵੱਧ ਵਾਲੇ   ਮਰਦ/ਔਰਤ ਭਾਗ ਲੈ ਕੇ ਮੱਛੀ ਪਾਲਣ ਕਿੱਤੇ ਸਬੰਧੀ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਨੌਜਵਾਨਾਂ ਨੂੰ ਇਸ ਕਿੱਤੇ ਨੂੰ ਕਮਾਈ ਦੇ ਸਾਧਨ ਵੱਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ (PMMSY) ਸਕੀਮ ਅਧੀਨ ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ ਦੇ ਦਫਤਰ ਜਾਂ ਮੋਬਾਇਲ ਨੰਬਰ 98556-14842 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।