ਤਰਨ ਤਾਰਨ 30 ਜੁਲਾਈ 2025 AJ DI Awaaj
Punjab Desk : ਡਾਕ ਵਿਭਾਗ, ਅੰਮ੍ਰਿਤਸਰ ਡਾਕ ਮੰਡਲ ਦੇ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਵੱਲੋਂ ਜਾਣਕਾਰੀ ਦਿੰਦਿਆ ਕਿਹਾ ਕਿ ਡਾਕਘਰਾਂ ਵਿੱਚ ਅਗਲੀ ਪੀੜ੍ਹੀ ਦੇ (ਏ.ਪੀ.ਟੀ.) ਐਪਲੀਕੇਸ਼ਨ ਦਾ ਰੋਲਆਉਟ ਕੀਤਾ ਜਾ ਰਿਹਾ ਹੈ, ਜੋ ਕਿ ਡਿਜੀਟਲ ਉਤਕ੍ਰਿਸ਼ਟਤਾ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਣ ਕਦਮ ਹੈ। ਇਸ ਤਬਦੀਲੀ ਮੁਹਿੰਮ ਦੇ ਤਹਿਤ ਇਹ ਨਵੀਨਤਮ ਪ੍ਰਣਾਲੀ ਜ਼ਿਲ੍ਹਾ ਤਰਨ ਤਾਰਨ ਦੇ ਡਾਕਘਰਾਂ ਵਿੱਚ 04 ਅਗਸਤ 2025 ਤੋਂ ਲਾਗੂ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ 02 ਅਗਸਤ 2025 ਨੂੰ ਡਾਕਘਰਾਂ ਵਿੱਚ ਕੋਈ ਵੀ ਜਨਤਕ ਲੈਣ-ਦੇਣ ਨਹੀਂ ਹੋ ਸਕੇਗਾ। ਸੇਵਾਵਾਂ ਦੀ ਇਹ ਅਸਥਾਈ ਰੁਕਾਵਟ ਡਾਟਾ ਮਾਈਗ੍ਰੇਸ਼ਨ, ਸਿਸਟਮ ਦੀ ਜਾਂਚ ਅਤੇ ਕਾਨਫ਼ਿਗਰੇਸ਼ਨ ਦੀ ਪ੍ਰਕਿਰਿਆ ਨੂੰ ਢੰਗ ਨਾਲ ਪੂਰਾ ਕਰਨ ਲਈ ਲਾਜ਼ਮੀ ਹੈ, ਤਾਂ ਜੋ ਨਵੀਂ ਪ੍ਰਣਾਲੀ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਇੱਕ ਦਿਨ ਲਈ ਡਾਕ ਘਰਾਂ ਦੇ ਕੰਮ ਵਿੱਚ ਆ ਰਹੀ ਰੁਕਾਵਟ ਲਈ ਨਾਗਰਿਕਾਂ ਦੇ ਸਹਿਯੋਗ ਦੀ ਅਪੀਲ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਨਾਗਰਿਕਾਂ ਨੂੰ ਬਿਹਤਰ, ਤੇਜ਼ ਅਤੇ ਡਿਜੀਟਲ ਤਰੀਕੇ ਨਾਲ ਸਮਰਪਿਤ ਸੇਵਾਵਾਂ ਦਿੱਤੀਆਂ ਜਾ ਸਕਣ।
