ਭਵਾਨੀਗੜ੍ਹ, 26 ਦਸੰਬਰ 2025 AJ DI Awaaj
Punjab Desk : ਨਗਰ ਕੌਂਸਲ ਭਵਾਨੀਗੜ੍ਹ ਦੇ ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦੀ ਵਾਰਡ ਬੰਦੀ ਦਾ ਨਕਸ਼ਾ ਨਗਰ ਕੌਂਸਲ, ਭਵਾਨੀਗੜ ਵਿਖੇ ਨੋਟਿਸ ਬੋਰਡ ਤੇ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਆਪਣੇ ਇਤਰਾਜ਼ ਅਤੇ ਸੁਝਾਅ ਮਿਤੀ 29 ਦਸੰਬਰ ਨੂੰ ਸ਼ਾਮ 5.00 ਵਜੇ ਤੱਕ ਦਫ਼ਤਰ ਵਿਖੇ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਵੀ ਆਮ ਦਿਨਾਂ ਵਾਂਗ ਹੀ ਸਵੇਰੇ 9.00 ਵਜੇ ਤੋਂ ਸ਼ਾਮ 5.00 ਵੱਜੇ ਤੱਕ ਖੁੱਲਾ ਰਹੇਗਾ।














