Barnala 15 Dec 2025 AJ DI Awaaj
Punjab Desk : ਯੂਥ ਅਗੇਂਸਟ ਡਰਗਜ਼ ਕੈਂਪੇਨ ਤਹਿਤ ਕਰਵਾਇਆਂ ਜਾ ਰਹੀਆਂ ਗਤੀਵਿਧੀਆਂ ਦੇ ਤਹਿਤ ਮਿਸ ਅੰਸ਼ੁਲ ਬੇਰੀ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ਼ —ਸਹਿਤ— ਚੇਅਰਮੈਨ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗੁਵਾਈ ਹੇਠ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਕਚਹਿਰੀ ਚੌਂਕ ਬਰਨਾਲਾ ਵਿਖੇ ਲੋਕਾਂ ਨੂੰ ਨਸ਼ਿਆਂ ਵਿਰੂਧ ਜਾਗਰੂਕ ਕਰਨ ਲਈ ਨੁਕੜ ਨਾਟਕ ਦਾ ਮੰਚਣ ਕੀਤਾ ਗਿਆ। ਇਸ ਨਾਟਕ ਨੂੰ ਵਾਈ.ਐਸ. ਕਾਲਜ ਦੇ ਵਿਦਿਆਰਥੀਆਂ ਨੇ ਵਾਖੂਬੀ ਨਿਭਾਇਆ ਅਤੇ ਆਮ ਜਨਤਾ ਨੂੰ ਨੁਕੜ ਨਾਟਕ ਰਾਹੀਂ ਦੱਸਿਆ ਕਿ ਕਿਵੇਂ ਨਸ਼ਿਆਂ ਦੀ ਵਰਤੋਂ ਨਾਲ ਹਸਦੇ ਖੇਡਦੇ ਪਰਿਵਾਰ ਉਜੜ ਰਹੇ ਹਨ। ਇਸ ਨਾਟਕ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਵਿਦਿਆਰਥੀ ਵਰਗ ਜ਼ੋ ਕਿ ਆਪਣੇ ਸ਼ਹਿਰਾਂ ਤੋਂ ਬਾਹਰ ਪੜ੍ਹਨ ਜਾਂਦੇ ਹਨ ਅਤੇ ਆਪਣੇ ਮਾਂ ਬਾਪ ਦੀ ਨਿਗਰਾਨੀ ਤੋਂ ਦੂਰ ਹੁੰਦੇ ਹਨ ਕਿਵੇਂ ਹੌਲੀ ਹੌਲੀ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ ਅਤੇ ਉਹਨਾਂ ਲਈ ਬਾਅਦ ਵਿੱਚ ਇਸ ਦਲਦਲ ਤੋਂ ਬਾਹਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਨੁਕੜ ਨਾਟਕ ਰਾਹੀਂ ਵਿਦਿਆਰਥੀਆਂ ਵਲੋਂ ਆਮ ਜਨਤਾ ਨੂੰ ਇਹ ਸੁਨੇਹਾ ਦਿਤਾ ਗਿਆ ਕਿ ਕਿਵੇਂ ਅਸੀਂ ਆਪਣੀ ਆਉਣ ਵਾਲੀ ਪੀੜੀ੍ਹ ਨੂੰ ਨਸ਼ਿਆਂ ਤੋਂ ਦੂਰ ਕਰ ਸਕਦੇ ਹਾਂ। ਇਸ ਮੌਕੇ ਤੇ ਸ਼੍ਰੀ ਮਦਨ ਲਾਲ, ਸਕੱਤਰ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਬਰਨਾਲਾ, ਸ਼੍ਰੀ ਅਨੁਪਮ ਗੁਪਤਾ, ਮਾਨਯੋਗ ਸਿਵਲ ਜੱਜ਼ (ਜ.ਡ.) ਬਰਨਾਲਾ, ਸ਼੍ਰੀ ਗੁਰਮੇਲ ਸਿੰਘ ਗਿਲ, ਚੀਫ ਲੀਗਲ ਏਡ ਡਿਫੈਂਸ ਕਾਉਂਸਲ ਬਰਨਾਲ, ਸ਼੍ਰੀ ਗੁਰਨੈਬ ਸਿੰਘ ਢਿਲੋਂ, ਡਿਪਟੀ ਚੀਫ ਲੀਗਲ ਏਡ ਡਿਫ?Aਸ ਕਾਉਂਸਲ, ਬਰਨਾਲਾ, ਸ਼੍ਰੀ ਮਨਿੰਦਰ ਖੁਰਮੀ, ਸਹਾਇਕ ਲੀਗਲ ਏਡ ਡਿਫੈਂਸ ਕਾਂਉਸਲ, ਬਰਨਾਲਾ, ਮਿਸ ਲਵਲੀਨ ਕੌਰ, ਸਹਾਇਕ ਲੀਗਲ ਏਡ ਡਿਫੈਂਸ ਕਾਂਉਸਲ ਬਰਨਾਲਾ, ਐਡਵੋਕੇਟ ਸ਼੍ਰੀ ਸਾਹਿਲ ਰਹੇਜਾ ਅਤੇ ਐਡਵੋਕੇਟ ਮਿਸ ਨਰੇਸ਼ ਕੁਮਾਰੀ ਬਾਵਾ ਵੀ ਮੌਜੂਦ ਰਹੇ। ਇਸ ਮੌਕੇ ਜੱਜ ਸਾਹਿਬ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਕੈਂਪੇਨ ਰਾਜ ਪੱਧਰ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ।ਏ।ਐਸ। ਨਗਰ ਵਲੋਂ ਚਲਾਇਆ ਜਾ ਰਿਹਾ ਹੈ।ਇਸ ਕੈਂਪੇਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨਾ ਹੈ। ਇਹ ਮੁਹਿੰਮ 6 ਦੰਸਬਰ 2025 ਤੋਂ ਸ਼ੁਰੂ ਹੋਕੇ 6 ਜਨਵਰੀ 2026 ਤੱਕ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜਿਲਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ, ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਵੱਖ ਵੱਖ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ, ਸਾਇਕਲ ਰੈਲੀ ਅਤੇ ਵਾਕਾਥੋਨ(ਪੈਦਲ ਮਾਰਚ) ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਉਕਤ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ, ਸਲੋਗਨ ਮੇਕਿੰਗ ਅਤੇ ਡਿਬੇਟ ਕੰਪੀਟੀਸ਼ਨ ਰੱਖੇ ਜਾਣਗੇ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।














