ਸ਼ਾਹਰੁਖ ਨਹੀਂ, ਅਰਜੁਨ ਕਪੂਰ ਬਣੇ 2025 ਦੇ ‘ਮੀਮ ਕਿੰਗ’; ਵਾਇਰਲ ਮੀਮ ਨੇ ‘ਬਾਦਸ਼ਾਹ’ ਨੂੰ ਵੀ ਛੱਡਿਆ ਪਿੱਛੇ

13
ਸ਼ਾਹਰੁਖ ਨਹੀਂ, ਅਰਜੁਨ ਕਪੂਰ ਬਣੇ 2025 ਦੇ ‘ਮੀਮ ਕਿੰਗ’; ਵਾਇਰਲ ਮੀਮ ਨੇ ‘ਬਾਦਸ਼ਾਹ’ ਨੂੰ ਵੀ ਛੱਡਿਆ ਪਿੱਛੇ

22 ਦਸੰਬਰ, 2025 ਅਜ ਦੀ ਆਵਾਜ਼

Bollywood Desk:  ਇੰਟਰਨੈੱਟ ‘ਤੇ ਇੱਕ ਵਾਰ ਜੋ ਚੀਜ਼ ਵਾਇਰਲ ਹੋ ਜਾਏ, ਉਹ ਕਦੇ ਮੁਕਦੀ ਨਹੀਂ। ਸਾਲ 2025 ਵਿੱਚ ਅਜਿਹਾ ਹੀ ਕੁਝ ਅਰਜੁਨ ਕਪੂਰ ਨਾਲ ਹੋਇਆ, ਜਦੋਂ 8 ਸਾਲ ਪੁਰਾਣੀ ਇਕ ਵੀਡੀਓ ਕਲਿੱਪ ਨੇ ਉਨ੍ਹਾਂ ਨੂੰ ‘ਮੀਮ ਕਿੰਗ’ ਬਣਾ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਮਾਮਲੇ ਵਿੱਚ ਅਰਜੁਨ ਕਪੂਰ ਨੇ ਸ਼ਾਹਰੁਖ ਖਾਨ ਵਰਗੇ ਵੱਡੇ ਸਿਤਾਰੇ ਨੂੰ ਵੀ ਪਿੱਛੇ ਛੱਡ ਦਿੱਤਾ।

ਕੀ ਹੈ ਮੀਮ ਦੇ ਪਿੱਛੇ ਦੀ ਕਹਾਣੀ?

ਇਹ ਵਾਇਰਲ ਮੀਮ ਇੱਕ ਪੁਰਾਣੀ ਪ੍ਰੈੱਸ ਕਾਨਫਰੰਸ ਤੋਂ ਜਨਮਿਆ, ਜੋ ਅਸਲ ਵਿੱਚ 2017 ਦੀ ਹੈ। ਫ਼ਿਲਮ ਦੀਆਂ ਸ਼ੂਟਿੰਗ ਲੋਕੇਸ਼ਨਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਅਰਜੁਨ ਕਪੂਰ ਨੇ ਕਿਹਾ ਕਿ ਉਹ ਪੂਰੇ ਦੇਸ਼ ਵਿੱਚ ਸ਼ੂਟਿੰਗ ਕਰਨਾ ਪਸੰਦ ਕਰਦੇ ਹਨ। ਜਿਵੇਂ ਹੀ ਉਨ੍ਹਾਂ ਨੇ ਆਪਣੀ ਗੱਲ ਮੁਕਾਈ, ਮੀਡੀਆ ਵਿੱਚੋਂ ਕਿਸੇ ਨੇ ਤਨਜ਼ੀਅਾ ਲਹਿਜੇ ‘ਚ ਕਿਹਾ—“ਕਿਆ ਬਾਤ ਹੈ, ਸਰ।”

ਉਸ ਆਵਾਜ਼ ਦੇ ਲਹਿਜੇ ਨੇ ਮਾਹੌਲ ਬਦਲ ਦਿੱਤਾ। ਅਰਜੁਨ ਨੇ ਹੈਰਾਨੀ ਨਾਲ ਉਸ ਵੱਲ ਦੇਖਦਿਆਂ ਪੁੱਛਿਆ—“ਤੂਨੇ ਬੋਲਾ?” ਚੁੱਪੀ ਦਾ ਉਹ ਪਲ ਅਤੇ ਅਰਜੁਨ ਦੀ ਤਿੱਖੀ ਨਜ਼ਰ ਹੁਣ ਤੱਕ ਦਾ ਸਭ ਤੋਂ ਵਾਇਰਲ ਮੀਮ ਬਣ ਗਿਆ।

8 ਸਾਲ ਬਾਅਦ 2025 ‘ਚ ਕਿਵੇਂ ਵਾਇਰਲ ਹੋਇਆ?

ਭਾਵੇਂ ਇਹ ਕਲਿੱਪ 8 ਸਾਲ ਪੁਰਾਣੀ ਸੀ, ਪਰ 2025 ਦੇ ਮੱਧ ‘ਚ ਇਹ ਮੁੜ ਸਾਹਮਣੇ ਆਈ। ਲਗਾਤਾਰ ਰੀ-ਸ਼ੇਅਰ ਹੋਣ ਨਾਲ ਇਹ GIF, ਮੀਮ ਅਤੇ YouTube Shorts ਵਿੱਚ ਬਦਲ ਗਈ। ਵਾਇਰਲ ਹੋਣ ਦੀ ਹੱਦ ਇੱਥੋਂ ਤੱਕ ਪਹੁੰਚ ਗਈ ਕਿ ਅਰਜੁਨ ਨੂੰ ਆਪਣੇ ਇੰਸਟਾਗ੍ਰਾਮ ‘ਤੇ ਕਮੈਂਟਸ ਤੱਕ ਡਿਸੇਬਲ ਕਰਨੇ ਪਏ।

ਮਜ਼ਾਕ ਨੂੰ ਮੌਕੇ ‘ਚ ਬਦਲਿਆ

ਹਾਲਾਂਕਿ ਅਰਜੁਨ ਕਪੂਰ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਮਜ਼ਾਕ ਨੂੰ ਸਹਿਣ ਦੇ ਨਾਲ-ਨਾਲ ਉਸ ਤੋਂ ਕਮਾਈ ਵੀ ਕਰ ਸਕਦੇ ਹਨ। ਉਨ੍ਹਾਂ ਨੇ ‘ਕਾਲ ਮੀ ਚੰਕੀ’ ਆਈਸਕ੍ਰੀਮ ਦੇ ਵਿਗਿਆਪਨ ਵਿੱਚ ਇਸੀ ਇਮੇਜ ‘ਤੇ ਆਧਾਰਿਤ ਭੂਮਿਕਾ ਨਿਭਾਈ, ਜਿੱਥੇ ਉਹ ਹਰ ਸਥਿਤੀ ‘ਚ ਇੱਕੋ ਜਿਹਾ ਗੰਭੀਰ ਰਿਐਕਸ਼ਨ ਦਿੰਦੇ ਨਜ਼ਰ ਆਏ।

ਕਰੀਅਰ ਅਜੇ ਵੀ ਰਫ਼ਤਾਰ ‘ਚ

ਕੁਝ ਫ਼ਿਲਮਾਂ ਫਲਾਪ ਹੋਣ ਦੇ ਬਾਵਜੂਦ ਅਰਜੁਨ ਕਪੂਰ ਇੰਡਸਟਰੀ ‘ਚ ਐਕਟਿਵ ਹਨ। ਉਨ੍ਹਾਂ ਦੀ ਹਾਲੀਆ ਫ਼ਿਲਮ ‘ਮੇਰੇ ਹਸਬੈਂਡ ਕੀ ਬੀਵੀ’ (2025) ਰਹੀ, ਜਿਸ ‘ਚ ਭੂਮੀ ਪੇਡਨੇਕਰ ਅਤੇ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਈਆਂ।

ਗੂਗਲ ਸਰਚ ਟ੍ਰੈਂਡ ਮੁਤਾਬਕ, 2025 ਦੇ ਸਭ ਤੋਂ ਵਾਇਰਲ ਮੀਮਜ਼ ਵਿੱਚ ਅਰਜੁਨ ਕਪੂਰ ਪਹਿਲੇ ਨੰਬਰ ‘ਤੇ ਰਹੇ, ਜਦਕਿ ‘67 ਮੀਮ’ ਅਤੇ ‘ਵਿਸ਼ਾਲ ਮੈਗਾ ਮਾਰਟ ਸਿਕਿਊਰਿਟੀ ਗਾਰਡ’ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।