ਸ੍ਰੀ ਮੁਕਤਸਰ ਸਾਹਿਬ, 26 ਜੁਲਾਈ 2025 AJ DI Awaaj
Punjab Desk : ਭਾਰਤ ਸਰਕਾਰ ਵੱਲੋਂ ਐਨ.ਐਲ.ਐੱਮ. ਟੀਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਉਪਰੰਤ ਟੀਮ ਦੇ ਅਧਿਕਾਰੀ ਰਾਕੇਸ਼ ਕੁਮਾਰ ਅਤੇ ਡਾ. ਸਕਿਤ ਕੁਮਾਰ ਵੱਲੋਂ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ, ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ) ਸੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕੀਤੀ ਗਈ।
ਐਨ.ਐਲ.ਐੱਮ. ਟੀਮ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਅੱਠ ਗਰਾਮ ਪੰਚਾਇਤਾਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ ਬੁੱਢੀਮਾਲ, ਢਾਣੀ ਵੀਰ ਸਿੰਘ ਮੁਕੰਦ ਸਿੰਘ ਵਾਲਾ, ਸੰਗੂਧੋਣ, ਬਲਾਕ ਗਿੱਦੜਬਾਹਾ ਦੀਆਂ ਗਰਾਮ ਪੰਚਾਇਤ ਕੋਟਭਾਈ ਗਿੱਦੜਬਾਹਾ, ਮਨੀਆਂਵਾਲਾ, ਬਲਾਕ ਲੰਬੀ ਦੀਆਂ ਗਰਾਮ ਪੰਚਾਇਤਾਂ ਚੰਨੂ ਬਨਵਾਲਾ ਅਨੂੰ, ਬੀਦੋਵਾਲੀ ਵਿੱਚ ਵੱਖ-ਵੱਖ ਵਿਭਾਗਾਂ (MGNREGA, PMAY(G), NSAP, DAY-NRLM, PMGSY, SAGY, PMKSY, DILRMP, DDU-GKY, RSETIs, SVAMITA) ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਸਾਲ 2023-24, 2024-25 ਅਤੇ 2025-26 ਦਾ ਨਿਰੀਖਣ ਕੀਤਾ ਜਾਣਾ ਹੈ।
