ਬਰਨਾਲਾ, 22 ਅਗਸਤ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (ਨਾਇਲਟ) ਡੀਮਡ ਯੂਨੀਵਰਸਿਟੀ ਰੋਪੜ ਵਿਖੇ ਸੈਸ਼ਨ 2025-26 ਲਈ ਖਾਲੀ ਬਚੀਆਂ ਸੀਟਾਂ ‘ਤੇ ਸਿੱਧੇ ਦਾਖਲੇ ਦੀ ਘੋਸ਼ਣਾ ਕੀਤੀ ਗਈ ਹੈ ਜਿਸਦੀ ਆਖਰੀ ਮਿਤੀ 4 ਸਤੰਬਰ 2025 ਹੈ।
ਉਨ੍ਹਾਂ ਦੱਸਿਆ ਕਿ ਨਾਈਲੈਂਟ ਡੀਮਡ ਯੁਨੀਵਰਸਿਟੀ ਰੋਪੜ੍ਹ, ਕੇਂਦਰ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਇਨਫੋਰਮੈਸ਼ਨ ਟੈਕਨਾਲੋਜੀ ਵਿਭਾਗ ਦੀ ਇਕਲੋਤੀ ਯੂਨੀਵਰਸਿਟੀ ਹੈ ਜੋ ਰੋਪੜ ਵਿਖੇ ਸਥਿਤ ਹੈ। ਇਸ ਵਿਚ ਤਿੰਨ ਸਾਲਾ ਡਿਪਲੋਮਾ ਇਨ ਕੰਪਿਉਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਕੋਰਸ ਲਈ ਵਿਦਿਆਰਥੀ ਦੇ ਦਸਵੀਂ ਜਮਾਤ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ (ਅਨੁਸੂਚਿਤ ਜਾਤੀਆਂ/ਜਨ ਜਾਤੀਆਂ ਲਈ 45 ਪ੍ਰਤੀਸ਼ਤ) ਨੰਬਰ ਹੋਣੇ ਲਾਜਮੀ ਹਨ। ਦਾਖਲੇ ਦੇ ਚਾਹਵਾਨ ਵਿਦਿਆਰਥੀ 4 ਸਤੰਬਰ 2025 ਤੱਕ ਨਾਈਲੈੱਟ ਯੁਨੀਵਰਸਿਟੀ, ਬੜਾ ਫੂਲ ਰੋਪੜ੍ਹ ਵਿਖੇ ਪਹੁੰਚ ਕੇ ਫਾਰਮ ਭਰ ਸਕਦੇ ਹਨ ਜਦਕਿ ਅਨੁਸੂਚਿਤ ਜਾਤੀਆਂ ਲਈ ਟਿਉਸ਼ਨ ਫੀਸ ਪੂਰੀ ਤਰ੍ਹਾਂ ਮਾਫ਼ ਹੈ।
ਉਨ੍ਹਾਂ ਦੱਸਿਆ ਕਿ ਇਹ ਡੀਮਡ ਯੂਨੀਵਰਸਿਟੀ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਮੰਤਰਾਲੇ ਦੀ ਸੰਸਥਾ ਹੈ ਜੋ ਕਿ ਆਈ.ਟੀ./ਕੰਪਿਊਟਰ ਅਤੇ ਇਲੈਕਟ੍ਰੋਨਿਕੀ ਖੇਤਰ ਵਿੱਚ ਰਸਮੀ ਅਤੇ ਗੈਰ-ਰਸਮੀ ਸਿੱਖਿਆ ਦੇ ਰਹੀ ਹੈ। ਇਸ ਦੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਨਾਈਲਟ ਦੇ ਆਪਣੇ 40 ਤੋਂ ਵੱਧ ਸੈਂਟਰ ਹਨ ਜਿਸ ਲਈ ਵਿਦਿਆਰਥੀਆਂ ਨੂੰ ਆਪਣੇ ਇਲਾਕੇ ਦੇ ਨਾਇਲਟ ਰੂਪਨਗਰ ਸੰਸਥਾ ਦਾ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਡਿਪਲੋਮਾ ਇਨ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਲਈ ਯੋਗਤਾ ਦਸਵੀਂ ਪਾਸ ਹੈ, ਜੋ ਕਿ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀ) ਤੋਂ ਪ੍ਰਮਾਣਿਤ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਬਾਅਦ ਤਿੰਨ ਸਾਲਾਂ ਵਿੱਚ ਨੌਕਰੀਆਂ ਦੇ ਬਿਹਤਰੀਨ ਮੌਕੇ ਮਿਲਣਗੇ, ਡਿਪਲੋਮੇ ਤੋਂ ਬਾਅਦ ਸਿੱਧਾ ਬੀਟੈੱਕ ਤੀਜੇ ਸਮੇਸਟਰ ਵਿੱਚ ਦਾਖ਼ਲਾ ਮਿਲ ਸਕੇਗਾ, ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ ਅਤੇ ਜੋਰ ਦਿੱਤਾ ਜਾਵੇਗਾ ਅਤੇ ਸਮੇਂ ਦੇ ਨਾਲ ਤਕਨੀਕੀ ਖੇਤਰ ਦੀ ਜਰੂਰਤ ਨੂੰ ਪੂਰਾ ਕਰ ਸਕੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਲਈ ਆਮਦਨ ਦੇ ਰਾਹ ਖੁੱਲਣਗੇ, ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਨਾਲ ਆਈਟੀ ਖੇਤਰ ਵਿਚ ਘੱਟ ਸਮੇਂ ਵਿੱਚ ਜਿਆਦਾ ਮੌਕੇ ਮਿਲਣਗੇ ਤੇ ਇਹ ਕੋਰਸ ਤਕਨੀਕੀ ਪੇਸ਼ੇਵਰਾਂ ਖਾਸ ਤੌਰ ‘ਤੇ ਆਈਟੀ ਖੇਤਰ ਦੀ ਵਿਸ਼ਵ ਪੱਧਰੀ ਮੰਗ ਨੂੰ ਪੂਰਾ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਨਾਇਲਟ ਰੋਪੜ ਵਿੱਚ ਦਾਖਲਾ ਲੈਣ ਤੇ ਵਿਦਿਆਰਥੀ ਨੂੰ ਯੋਗ ਅਤੇ ਮਾਹਿਰ ਅਧਿਆਪਕ, ਪੂਰੀ ਤਰਾਂ ਏਸੀ ਲੈਬ ਅਤੇ ਕਲਾਸਰੂਮ, ਖੋਜ ਅਤੇ ਵਿਕਾਸ ਅਧਾਰਿਤ ਪ੍ਰੋਜੈਕਟ, ਉਦਯੋਗਿਕ ਜਰੂਰਤਾਂ ‘ਤੇ ਅਧਾਰਿਤ ਪਾਠਕ੍ਰਮ, ਮਜਬੂਤ ਉਦਯੋਗਿਕ ਅਤੇ ਅਕਾਦਮਿਕ ਸੰਬੰਧ ਅਤੇ ਰੋਜ਼ਗਾਰ ਦੇ ਸ਼ਾਨਦਾਰ ਮੌਕੇ ਮਿਲਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਐਸਸੀ ਤੇ ਐਸਟੀ ਵਿਦਿਆਰਥੀਆਂ ਲਈ ਕੋਈ ਵੀ ਟਿਉਸ਼ਨ ਫ਼ੀਸ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾਖਲਿਆਂ ਸੰਬੰਧੀ ਸ਼੍ਰੀ ਪ੍ਰਕਾਸ਼ 9805081099, ਡਾ. ਸਰਵਣ ਸਿੰਘ 9815621657 ਅਤੇ ਸ਼੍ਰੀਮਤੀ ਅਨੀਤਾ ਬੁੱਧੀਰਾਜਾ 9815988717 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
