New Schools Timing: ਸਕੂਲਾਂ ਦਾ ਸਮਾਂ ਬਦਲਿਆ, ਇਕਦਮ ਵਧੀ ਠੰਢ ਕਾਰਨ ਲਿਆ ਫੈਸਲਾ

47

ਤਾਪਮਾਨ ਡਿੱਗਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਹੁਣ ਸਵੇਰੇ 9 ਵਜੇ ਤੋਂ ਕਲਾਸਾਂ ਲੱਗਣਗੀਆਂ। ਇਹ ਹੁਕਮ ਯੂਪੀ ਬੋਰਡ, ਸੀਬੀਐਸਈ, ਆਈਸੀਐਸਈ ਅਤੇ ਆਈਪੀ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਉਤੇ ਲਾਗੂ ਹੋਵੇਗਾ। ਇਹ ਹੁਕਮ ਨਰਸਰੀ ਤੋਂ 12ਵੀਂ ਜਮਾਤ ਲਈ ਹੈ। ਅਗਲੇ ਹੁਕਮਾਂ ਤੱਕ ਸਕੂਲ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

New Schools Timing in Noida: ਨੋਇਡਾ ਸਮੇਤ ਦਿੱਲੀ-ਐਨਸੀਆਰ ਵਿੱਚ ਤਾਪਮਾਨ ਡਿੱਗਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਇਡਾ ਦੇ ਡੀਐਮ ਮਨੀਸ਼ ਵਰਮਾ ਨੇ ਸਕੂਲਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਹੁਣ ਸਵੇਰੇ 9 ਵਜੇ ਤੋਂ ਕਲਾਸਾਂ ਲੱਗਣਗੀਆਂ। ਇਹ ਹੁਕਮ ਯੂਪੀ ਬੋਰਡ, ਸੀਬੀਐਸਈ, ਆਈਸੀਐਸਈ ਅਤੇ ਆਈਪੀ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਉਤੇ ਲਾਗੂ ਹੋਵੇਗਾ। ਇਹ ਹੁਕਮ ਨਰਸਰੀ ਤੋਂ 12ਵੀਂ ਜਮਾਤ ਲਈ ਹੈ। ਅਗਲੇ ਹੁਕਮਾਂ ਤੱਕ ਸਕੂਲ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਵੀ ਕਿਹਾ ਗਿਆ ਹੈ ਕਿ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

ਨੋਇਡਾ ਵਿਚ ਪਿਛਲੇ ਤਿੰਨ ਚਾਰ ਦਿਨਾਂ ਵਿੱਚ ਤਾਪਮਾਨ ਵਿੱਚ ਕਮੀ ਆਈ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਦੀ ਰਿਪੋਰਟ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਸਵੇਰੇ ਧੁੰਦ ਛਾਈ ਰਹੇਗੀ। ਨਾਲ ਹੀ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਤੱਕ ਰਹੇਗਾ। ਹਵਾ ਵਿੱਚ ਠੰਡ ਦਾ ਅਹਿਸਾਸ ਹੋਵੇਗਾ। ਅਜਿਹੇ ‘ਚ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਨਾਲ ਹੀ, ਦਿੱਲੀ ਐਨਸੀਆਰ ਵਿੱਚ ਇੱਕ ਵਾਰ ਫਿਰ ਗ੍ਰੇਪ-3 ਲਾਗੂ ਕੀਤਾ ਗਿਆ ਹੈ।

GRAP 3 ਲਾਗੂ ਕੀਤਾ ਗਿਆ
ਨੋਇਡਾ ਦਾ AQI 330 ਦਰਜ ਕੀਤਾ ਗਿਆ ਹੈ। ਗ੍ਰੇਟਰ ਨੋਇਡਾ ਦਾ AQI 366 ਦਰਜ ਕੀਤਾ ਗਿਆ। ਮਤਲਬ ਇੱਕ ਵਾਰ ਫਿਰ ਪ੍ਰਦੂਸ਼ਣ ਦਾ ਪੱਧਰ ਰੈੱਡ ਜ਼ੋਨ ਵਿੱਚ ਪਹੁੰਚ ਗਿਆ ਹੈ। ਇੱਕ ਵਾਰ ਫਿਰ, ਲੀਨੀਅਰ ਪ੍ਰੋਜੈਕਟਾਂ, ਹਸਪਤਾਲਾਂ ਅਤੇ ਹਾਈਵੇਅ ਪ੍ਰੋਜੈਕਟਾਂ ਨੂੰ ਛੱਡ ਕੇ ਨਿਰਮਾਣ ਕਾਰਜਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਵਾਹਨਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ।