ਅੱਜ ਦੀ ਆਵਾਜ਼ | 15 ਮਈ 2025
ਕੈਨੇਡਾ ਵਿੱਚ ਨਵੀਂ ਸਰਕਾਰ ਵੱਲੋਂ ਮੱਧ ਵਰਗ ਨੂੰ ਵੱਡੀ ਰਾਹਤ, ਆਮਦਨ ਟੈਕਸ ਦਰਾਂ ‘ਚ ਕਮੀ ਦਾ ਐਲਾਨ
ਨਵੀਂ ਬਣੀ ਕੈਨੇਡੀਅਨ ਸਰਕਾਰ ਨੇ ਆਪਣੀ ਪਹਿਲੀ ਸੰਸਦੀ ਮੀਟਿੰਗ ਦੌਰਾਨ ਮੱਧ ਵਰਗ ਲਈ ਆਮਦਨ ਟੈਕਸ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। 1 ਜੁਲਾਈ 2025 ਤੋਂ ਨਿੱਜੀ ਆਮਦਨ ਟੈਕਸ ਦੀ ਘੱਟੋ-ਘੱਟ ਦਰ 15% ਤੋਂ ਘਟਾ ਕੇ 14% ਕੀਤੀ ਜਾਵੇਗੀ।
ਇਸ ਫੈਸਲੇ ਨਾਲ ਲਗਭਗ 2.2 ਕਰੋੜ ਕੈਨੇਡੀਅਨ ਨਾਗਰਿਕ ਲਾਭਵਾਨ ਹੋਣਗੇ। ਦੋ-ਕਮਾਈ ਵਾਲੇ ਪਰਿਵਾਰ ਸਾਲਾਨਾ ਲਗਭਗ $840 (ਭਾਰਤੀ ਕਰੰਸੀ ਮੁਤਾਬਕ 70,000 ਰੁਪਏ) ਦੀ ਬਚਤ ਕਰ ਸਕਣਗੇ। ਇਹ ਕਦਮ ਮਹਿੰਗਾਈ ਤੋਂ ਪੀੜਤ ਮੱਧ ਵਰਗ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਕਟੌਤੀ ਲੋਕਾਂ ਦੀਆਂ ਜੇਬਾਂ ਵਿੱਚ ਸਿੱਧਾ ਪੈਸਾ ਪਹੁੰਚਾਉਣ ਦੀ ਉਨ੍ਹਾਂ ਦੀ ਵਚਨਬੱਧਤਾ ਦੀ ਪੂਰਨਤਾ ਹੈ।
ਇਹ ਰਾਹਤ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨਾਗਰਿਕਾਂ ਲਈ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ US$114,750 ਤੋਂ ਘੱਟ ਹੈ। ਇਸ ਵਿੱਚੋਂ ਲਗਭਗ ਅੱਧਾ ਲਾਭ ਉਹਨਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਦੀ ਆਮਦਨ US$57,375 ਜਾਂ ਇਸ ਤੋਂ ਘੱਟ ਹੈ।
ਨਵੀਆਂ ਟੈਕਸ ਦਰਾਂ ਅਧੀਨ, 2025 ਦੇ ਆਖ਼ਰੀ ਛੇ ਮਹੀਨਿਆਂ ਲਈ ਔਸਤ ਟੈਕਸ ਦਰ 14.5% ਰਹੇਗੀ, ਜੋ 2026 ਤੋਂ 14% ਹੋ ਜਾਵੇਗੀ। ਕੈਨੇਡਾ ਰੈਵੇਨਿਊ ਏਜੰਸੀ ਨਵੀਆਂ ਦਰਾਂ ਅਨੁਸਾਰ ਤਨਖਾਹਾਂ ਵਿੱਚੋਂ ਟੈਕਸ ਕਟੌਤੀ ਨੂੰ ਜੁਲਾਈ 2025 ਤੋਂ ਲਾਗੂ ਕਰੇਗੀ।
