ਕੋਟਕਪੂਰਾ 17 ਮਈ 2025 Aj Di Awaaj
ਪੰਜਾਬ ਸਰਕਾਰ ਲੋਕ ਹਿਤੈਸ਼ੀ ਸਰਕਾਰ ਹੈ, ਜਿਸ ਨੇ ਪਹਿਲੀ ਵਾਰ ਜੋ ਸਾਡਾ ਨਹਿਰੀ ਪਾਣੀ ਸੀ, ਜਿਸ ਤੇ ਸਾਡਾ ਜੀਵਨ ਨਿਰਭਰ ਕਰਦਾ ਹੈ, ਉਸ ਨੂੰ ਪੰਜਾਬ ਵਿਚ ਹੀ ਵਰਤਣ ਦਾ ਕੰਮ ਕੀਤਾ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਦੇਵੀਵਾਲਾ ਵਿਖੇ 80 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਨਣ ਵਾਲੇ ਖਾਲ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋ ਜਿੱਥੇ ਹਰਿਆਣੇ ਨੂੰ ਵੱਧ ਪਾਣੀ ਦਿੱਤਾ ਗਿਆ ਸੀ, ਰਾਜਸਥਾਨ ਨੂੰ ਵੱਧ ਪਾਣੀ ਦਿਤਾ ਗਿਆ ਸੀ, ਇਸ ਤਰ੍ਹਾਂ ਕਰਨ ਨਾਲ ਸਾਡੇ ਪੰਜਾਬ ਦਾ ਸਭ ਤੋ ਵੱਧ ਨੁਕਸਾਨ ਕੀਤਾ ਗਿਆ। ਸਾਡੇ ਪੰਜਾਬ ਦੀਆਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ ਸਨ, ਖੇਤਾਂ ਵਿਚ ਖਾਲੇ ਬੰਦ ਹੋ ਗਏ ਸੀ, ਖੇਤਾਂ ਲਈ ਜੋ ਪਾਣੀ ਬਹੁਤ ਜਰੂਰੀ ਹੈ ਉਹ ਖੇਤਾਂ ਤੱਕ ਪਹੁੰਚ ਹੀ ਨਹੀਂ ਸਕਿਆ ਸੀ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਜੋ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੌਜੂਦਾ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਲੜ੍ਹੀ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਹਜਾਰ ਕਰੋੜ ਰੁਪਏ ਖਰਚ ਕੇ ਬੰਦ ਪਈਆਂ ਨਹਿਰਾਂ ਅਤੇ ਖਾਲੇ ਫਿਰ ਤੋਂ ਚਾਲੂ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਪਿੰਡ ਦੇਵੀਵਾਲਾ ਵਿਖੇ 80.93 ਲੱਖ ਦਾ ਖਾਲ ਬਣਾਉਣ ਦਾ ਕੰਮ ਚਾਲੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੰਮ 15 ਦਿਨਾਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਐਕਸੀਅਨ ਜਿਣੇਸ਼ ਗੋਇਲ ਫਰੀਦਕੋਟ ਕਨਾਲ ਡਿਵੀਜ਼ਨ, ਐਸ.ਡੀ.ਓ ਮਨਦੀਪ ਸਿੰਘ ਫਰੀਦਕੋਟ ਕਨਾਲ ਡਿਵੀਜ਼ਨ, ਸੁਖਵੰਤ ਸਿੰਘ ਪੱਕਾ ਗੁਰਜਿੰਦਰ ਸਿੰਘ ਪੱਕਾ, ਹਰਦੀਪ ਸਿੰਘ ਅਤੇ ਜਸਵਿੰਦਰ ਸਿੰਘ ਹਾਜਰ ਸਨ














