ਡਿਊਟੀ ਵਿੱਚ ਲਾਪਰਵਾਹੀ: ਆਰਟੀਓ ਗੁਰਵਿੰਦਰ ਜੌਹਲ ਸਸਪੈਂਡ

76

ਰੋਪੜ: 21 Nov 2025 AJ DI Awaaj

Punjab Desk : ਡਿਊਟੀ ਦੌਰਾਨ ਘੋਰ ਕੁਤਾਹੀ ਦੇ ਮਾਮਲੇ ਵਿੱਚ ਰੋਪੜ ਦੇ ਆਰਟੀਓ ਗੁਰਵਿੰਦਰ ਸਿੰਘ ਜੌਹਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਨੇ ਇਹ ਕਾਰਵਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਵਿੱਚ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ। ਜਾਣਕਾਰੀ ਮੁਤਾਬਕ, ਆਰਟੀਓ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਲਈ ਵੱਖ–ਵੱਖ ਪਿੰਡਾਂ ਨੂੰ ਬੱਸਾਂ ਮੁਹੱਈਆ ਨਾ ਕਰਵਾਉਣ ਦਾ ਦੋਸ਼ ਹੈ, ਜਿਸਨੂੰ ਸਰਕਾਰ ਨੇ ਗੰਭੀਰ ਲਾਪਰਵਾਹੀ ਮੰਨਿਆ।

ਪੀਸੀਐਸ ਅਧਿਕਾਰੀ ਗੁਰਵਿੰਦਰ ਜੌਹਲ ਦੀ ਮੁਅੱਤਲੀ ਦਾ ਹੁਕਮ ਤੁਰੰਤ ਜਾਰੀ ਕੀਤਾ ਗਿਆ ਹੈ।