ਰਾਸ਼ਟਰੀ ਘੋੜਸਵਾਰੀ ਚੈਂਪੀਅਨਸ਼ਿਪ : ਘੋੜਸਵਾਰਾਂ ਨੇ ਵਿਅਕਤੀਗਤ ਨੇਜਾਬਾਜੀ ਤੇ ਜੋੜੀ-ਜੋੜੀ ਨੇਜਾਬਾਜੀ ‘ਚ ਹਿੱਸਾ ਲਿਆ

113

ਜਲੰਧਰ, 17 ਫਰਵਰੀ  Aj Di Awaaj

ਰਾਸ਼ਟਰੀ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ 2024-25, ਜੋ ਕਿ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿੱਚ ਕਰਵਾਈ ਜਾ ਰਹੀ ਹੈ, ਵਿੱਚ ਪੂਰੇ ਭਾਰਤ ਵਿੱਚੋਂ ਫੌਜ, ਪੈਰਾ-ਮਿਲਟਰੀ ਫੋਰਸ ਦੇ ਨਾਲ-ਨਾਲ ਕੁਝ ਪ੍ਰਾਈਵੇਟ ਕਲੱਬਾਂ ਦੀਆਂ ਕੁੱਲ 15 ਟੀਮਾਂ ਦੇ 118 ਘੋੜਸਵਾਰਾਂ ਨੇ ਵਿਅਕਤੀਗਤ ਨੇਜਾਬਾਜੀ (Individual Lance)

ਅਤੇ ਜੋੜੀ-ਜੋੜੀ ਨੇਜਾਬਾਜੀ (Paired Lance) ਵਿੱਚ ਹਿੱਸਾ ਲਿਆ।

ਸਾਰੇ ਘੋੜਸਵਾਰਾਂ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ।ਡੀ.ਆਈ.ਜੀ., ਪੀ.ਏ.ਪੀ. ਪ੍ਰਸ਼ਾਸਨ ਇੰਦਰਬੀਰ ਸਿੰਘ ਨੇ ਇਸ ਈਵੈਂਟ ਵਿੱਚ ਆਪਣੇ ਘੋੜੇ ਪੰਨਾ ਅਤੇ ਘੋੜੀ ਫੈਨਸੀ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰੇ ਘੋੜਸਵਾਰਾਂ ਨੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ। ਈਵੈਂਟ ਲੰਬਾ ਹੋਣ ਕਰਕੇ ਇਸ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਜਾਵੇਗਾ।