ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਨੂੰ ,ਪੁਲਿਸ ਵੱਲੋਂ ਟ੍ਰੈਫ਼ਿਕ ਡਾਇਵਰਸ਼ਨ

58

ਬਰਨਾਲਾ, 19 ਨਵੰਬਰ 2025 AJ DI Awaaj

Punjab Desk : 20 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਤਪਾ ਤੋਂ ਜ਼ਿਲ੍ਹਾ ਬਰਨਾਲਾ ਦੀ ਹੱਦ ‘ਚ ਦਾਖ਼ਲ ਹੋਵੇਗਾ।

ਇਸ ਮੌਕੇ ਨਿਰਵਿਘਨ ਟ੍ਰੈਫਿਕ ਨੂੰ ਯਕੀਨੀ ਬਣਾਉਣ ਲਈ ਬਰਨਾਲਾ ਪੁਲਿਸ ਵੱਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਬਰਨਾਲਾ ਸ਼੍ਰੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਬਠਿੰਡਾ ਵਾਲੀ ਸਾਈਡ ਤੋਂ ਆਉਣ ਵਾਲਾ ਹੈਵੀ ਟ੍ਰੈਫ਼ਿਕ ਤਪਾ ਮੰਡੀ ਵਿਖੇ ਪੁੱਜਣ ‘ਤੇ ਤਾਜੋਕੇ ਕੈਂਚੀਆਂ ਤੋਂ ਮੁੜ ਕੇ ਪੱਖੋ ਕੈਂਚੀਆਂ ਅਤੇ ਪੱਖੋ ਕਲਾਂ ਨੂੰ ਜਾਵੇਗਾ।

ਇਸੇ ਤਰ੍ਹਾਂ ਅੱਗੇ ਮਾਨਸਾ ਤੋਂ ਹੰਡਿਆਇਆ ਅਤੇ ਸੰਗਰੂਰ ਨੂੰ ਜਾਣ ਵਾਲਾ ਟ੍ਰੈਫਿਕ ਆਪਣੇ ਨਿਯਮਿਤ ਰੂਟ ਉੱਤੇ ਚੱਲੇਗਾ।

ਬਠਿੰਡਾ ਤੋਂ ਸੰਗਰੂਰ ਅਤੇ ਪਟਿਆਲਾ ਜਾਣ ਵਾਲਾ ਟ੍ਰੈਫਿਕ ਹੰਡਿਆਇਆ ਵਾਲੇ ਪੁੱਲ ਦੇ ਉਪਰ ਦੀ ਜਾਵੇਗਾ ਅਤੇ ਇਸ ਟ੍ਰੈਫਿਕ ਨੂੰ ਪੁੱਲ ਦੇ ਹੇਠਾਂ ਦੀ ਜਾਣ ਇਜਾਜ਼ਤ ਨਹੀਂ ਹੋਵੇਗੀ। ਥੱਲੇ ਵਾਲਾ ਹਿੱਸਾ ਆਮ ਟ੍ਰੈਫਿਕ ਲਈ ਬੰਦ ਰਹੇਗਾ।

ਉਨ੍ਹਾਂ ਕਿਹਾ ਕਿ ਅੱਗੇ ਕਚਹਿਰੀ ਚੌਂਕ ਆਮ ਜਨਤਾ ਲਈ ਨਗਰ ਕੀਰਤਨ ਦੇ ਆਉਣ ਵਾਲੇ ਸਮੇਂ ਦੌਰਾਨ ਬੰਦ ਰੱਖਿਆ ਜਾਵੇਗਾ। ਸ਼ਹਿਰ ਵੱਲੋਂ ਆਉਣ ਵਾਲੇ ਜਿਹੜੇ ਟ੍ਰੈਫ਼ਿਕ ਨੇ ਕਚਹਿਰੀ ਚੌਕ ਤੋਂ ਲੰਘਣਾ ਹੈ ਉਸ ਨੂੰ ਲੱਖੀ ਕਾਲੋਨੀ ਵਾਲੇ ਇਲਾਕੇ ਚੋਂ ਕੱਢਿਆ ਜਾਵੇਗਾ।

ਲੁਧਿਆਣਾ ਤੋਂ ਬਰਨਾਲਾ ਵੱਲ ਨੂੰ ਆਉਣ ਵਾਲੇ ਹੈਵੀ ਵਹੀਕਲ ਵਾਲਾ ਟ੍ਰੈਫ਼ਿਕ ਨੂੰ ਸੰਘੇੜਾ ਚੌਕ ਤੋਂ ਸੇਖਾ ਫਾਟਕ ਵਾਲੇ ਪਾਸੇ ਮੋੜ ਦਿੱਤਾ ਜਾਵੇਗਾ । ਇਸੇ ਤਰ੍ਹਾਂ ਬਾਜਾਖਾਨਾ, ਮੋਗਾ, ਫਰੀਦਕੋਟ, ਭਦੌੜ ਆਦਿ ਤੋਂ ਆਉਣ ਵਾਲਾ ਟ੍ਰੈਫਿਕ ਤਰਕਸ਼ੀਲ ਚੌਂਕ ਵੱਲ ਦੀ ਹੁੰਦੇ ਹੋਏ ਸੰਘੇੜਾ ਰੋਡ ਰਾਹੀਂ ਸੇਖਾ – ਰਣੀਕੇ – ਧੂਰੀ ਅਤੇ ਅੱਗੇ ਸੰਗਰੂਰ ਵਿਖੇ ਜਾਵੇਗਾ।  ਆਈ ਟੀ ਆਈ ਚੌਕ ਹਰ ਤਰ੍ਹਾਂ ਦੇ ਟ੍ਰੈਫਿਕ ਲਈ ਪੂਰਨ ਤੌਰ ‘ਤੇ ਬੰਦ ਰਹੇਗਾ।