ਨਾਭਾ 19 Nov 2025 AJ DI Awaaj
Punjab Desk : ਨਾਭਾ ਨਗਰ ਕੌਂਸਲ ਦੇ ਐਗਜ਼ਿਕਿਊਟਿਵ ਅਫਸਰ (ਈਓ) ਦੀ ਸਰਕਾਰੀ ਰਿਹਾਇਸ਼ ਤੋਂ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਨਾਲ ਸਬੰਧਿਤ ਸਮਾਨ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇਸੀਬੀ ਨਾਲ ਪੁਟਾਈ ਕਰਨ ਤੋਂ ਬਾਅਦ ਕੁਝ ਸਮਾਨ ਬਰਾਮਦ ਹੋਇਆ ਹੈ, ਜਿਸਨੂੰ ਕਿਸਾਨ ਚੋਰੀ ਹੋਈਆਂ ਟਰਾਲੀਆਂ ਨਾਲ ਜੋੜ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਟਰਾਲੀਆਂ ਦੇ ਹਿੱਸੇ ਅਤੇ ਹੋਰ ਸਮਾਨ ਈਓ ਦੀ ਕੋਠੀ ਅੰਦਰ ਇੱਕ ਰੁੱਖ ਦੇ ਨੇੜੇ ਜ਼ਮੀਨ ਹੇਠਾਂ ਦੱਬਿਆ ਗਿਆ ਹੈ। ਇਸ ਸੂਚਨਾ ਤੋਂ ਬਾਅਦ ਕਿਸਾਨਾਂ ਨੇ ਰਾਤ ਭਰ ਕੋਠੀ ਦੇ ਬਾਹਰ ਡੇਰਾ ਲਗਾ ਕੇ ਪਹਿਰਾ ਦਿੱਤਾ।
ਖੋਦਾਈ ਦੌਰਾਨ ਜ਼ਮੀਨ ਵਿਚੋਂ ਮਿਲਿਆ ਸਮਾਨ ਹੁਣ ਜਾਂਚ ਦੇ ਅਧੀਨ ਹੈ, ਜਦੋਂ ਕਿ ਕਿਸਾਨ ਇਸਨੂੰ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਨਾਲ ਜੋੜਦੇ ਹੋਏ ਕਾਰਰਵਾਈ ਦੀ ਮੰਗ ਕਰ ਰਹੇ ਹਨ।














