ਨਾਬਾਰਡ ਵੱਲੋਂ ਫ਼ਾਜ਼ਿਲਕਾ ਵਿੱਚ ਜ਼ਿਲ੍ਹਾ ਵਿਕਾਸ ਮੈਨੇਜਰ ਦੀ ਨਿਯੁਕਤੀ

56

ਫਾਜ਼ਿਲਕਾ 31 ਮਈ 2025 Aj DI Awaaj

ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ (ਨਾਬਾਰਡ) ਨੇ ਸ਼੍ਰੀ ਪ੍ਰਸ਼ਾਂਤ ਬਲੋਦਾ ਨੂੰ ਜ਼ਿਲ੍ਹਾ ਵਿਕਾਸ ਮੈਨੇਜਰ (ਡੀ.ਡੀ.ਐਮ), ਫ਼ਾਜ਼ਿਲਕਾ ਜ਼ਿਲ੍ਹੇ ਲਈ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਜ਼ਿਲ੍ਹੇ ਵਿੱਚ ਨਾਬਾਰਡ ਦੇ ਵਿਕਾਸਤਮਕ ਅਤੇ ਸੰਸਥਾਗਤ ਹਾਜ਼ਰੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਹੈ।

 ਪਹਿਲਾਂ, ਫ਼ਾਜ਼ਿਲਕਾ ਨਾਬਾਰਡ ਦੇ ਬਠਿੰਡਾ ਕਲੱਸਟਰ ਦਫ਼ਤਰ ਦੇ ਅਧੀਨ ਸੀ। ਹੁਣ ਇੱਕ ਸਵਤੰਤਰ ਜ਼ਿਲ੍ਹਾ ਵਿਕਾਸ ਮੈਨੇਜਰ ਦੀ ਨਿਯੁਕਤੀ ਨਾਲ, ਖੇਤੀਬਾੜੀ, ਪੇਂਡੂ ਢਾਂਚਾਗਤ ਵਿਕਾਸ,  ਪੇਂਡੂ ਕਰਜ਼ਾ ਅਤੇ ਆਰਥਿਕ ਸਮੇਸ਼ੀਤਾ ਵਰਗੀਆਂ ਮੂਲ ਤਰਜੀਹਾਂ ਉੱਤੇ ਹੋਰ ਕੇਂਦਰਿਤ ਢੰਗ ਨਾਲ ਕੰਮ ਕੀਤਾ ਜਾਵੇਗਾ।

ਚਾਰਜ ਸੰਭਾਲਣ ਤੋਂ ਬਾਅਦ, ਸ਼੍ਰੀ ਬਲੋਦਾ ਨੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਸ਼ੁਰੂਆਤੀ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਲੀਡ ਡਿਸਟ੍ਰਿਕਟ ਮੈਨੇਜਰ , ਫਾਜ਼ਿਲਕਾ ਕੇਂਦਰੀ ਸਹਿਕਾਰੀ ਬੈਂਕ, ਕਿਸਾਨ ਉਤਪਾਦਕ ਸੰਸਥਾਵਾਂ (ਐਫ.ਪੀ.ਓਜ਼) ਅਤੇ ਫਾਈਨੈਂਸ਼ੀਅਲ ਲਿਟਰੇਸੀ ਸੈਂਟਰ (ਸੀ.ਐਫ.ਐਲ.) ਦੀ ਕੋਆਰਡੀਨੇਸ਼ਨ ਟੀਮ ਸ਼ਾਮਲ ਸੀ। ਇਹ ਮੀਟਿੰਗਾਂ ਸੰਸਥਾਵਾਂ ਦੀ ਮਿਲੀਝੁਲੀ ਰਣਨੀਤੀ ਅਤੇ ਨੀਵੀਂ ਪੱਧਰ ’ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਨੂੰ ਉਜਾਗਰ ਕਰਦੀਆਂ ਹਨ।

ਸ਼੍ਰੀ ਬਲੋਦਾ ਨੇ ਐਸ.ਐਚ. ਜੀ.  ਅਤੇ ਜੇ. ਐਲ. ਜੀ. ਪ੍ਰੋਮੋਸ਼ਨ, ਐਫ. ਪੀ. ਓ. ਮਜ਼ਬੂਤੀ, ਪੇਂਡੂ ਢਾਂਚਾ ਵਿਕਾਸ ਅਤੇ ਮੌਸਮ-ਰੋਧੀ ਖੇਤੀਬਾੜੀ ਵਰਗੀਆਂ ਨਾਬਾਰਡ ਦੀਆਂ ਚੱਲ ਰਹੀਆਂ ਅਤੇ ਆਉਣ ਵਾਲੀਆਂ ਗਤੀਵਿਧੀਆਂ ’ਤੇ ਚਾਨਣ ਪਾਇਆ।

ਨਾਬਾਰਡ ਫ਼ਾਜ਼ਿਲਕਾ ਨਾਲ ਸੰਬੰਧਤ ਕਿਸੇ ਵੀ ਅਧਿਕਾਰਿਕ ਸੰਚਾਰ ਲਈ ਸ਼੍ਰੀ ਪ੍ਰਸ਼ਾਂਤ ਬਲੋਦਾ ਨਾਲ ਮੋਬਾਈਲ: 8930739806 ਜਾਂ ਈਮੇਲ: fazilka@nabard.org  ’ਤੇ ਸੰਪਰਕ ਕੀਤਾ ਜਾ ਸਕਦਾ ਹੈ।