N. R. Narayana Murthy ਨੇ ਨੌਜਵਾਨਾਂ ਨੂੰ AI ਤੋਂ ਨਾ ਡਰਨ ਦੀ ਦਿੱਤੀ ਸਲਾਹ

1

27 ਫਰਵਰੀ 2026 ਅੱਜ ਦੀ ਆਵਾਜ਼

Business Desk:  Infosys ਦੇ ਸੰਸਥਾਪਕ ਐਨ. ਆਰ. ਨਾਰਾਇਣ ਮੂਰਤੀ ਨੇ ਕ੍ਰਿਤ੍ਰਿਮ ਬੁੱਧੀ (AI) ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ‘ਤੇ ਨੌਜਵਾਨਾਂ ਨੂੰ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। 70 ਘੰਟਿਆਂ ਦੇ ਵਰਕਿੰਗ ਵੀਕ ਬਾਰੇ ਆਪਣੇ ਬਿਆਨ ਤੋਂ ਬਾਅਦ ਚਰਚਾ ਵਿੱਚ ਰਹੇ ਮੂਰਤੀ ਨੇ ਕਿਹਾ ਕਿ AI ਨੂੰ ਖਤਰੇ ਵਜੋਂ ਨਹੀਂ, ਸਗੋਂ ਮੌਕੇ ਵਜੋਂ ਦੇਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਨਰੇਟਿਵ AI ਵਰਗੀਆਂ ਟੈਕਨਾਲੋਜੀਆਂ ਆਪਣੇ ਆਪ ਸਭ ਨੂੰ ਬਰਾਬਰ ਨਹੀਂ ਕਰਦੀਆਂ, ਬਲਕਿ ਉਹਨਾਂ ਨੂੰ ਅੱਗੇ ਲੈ ਜਾਂਦੀਆਂ ਹਨ ਜੋ ਤੇਜ਼ੀ ਨਾਲ ਸਿੱਖਦੇ ਹਨ ਅਤੇ ਨਵੀਂ ਸੋਚ ਅਪਣਾਉਂਦੇ ਹਨ। ਮੂਰਤੀ ਦੇ ਅਨੁਸਾਰ, ਇੱਕ ਸਮਝਦਾਰ ਦਿਮਾਗ AI ਦੀ ਮਦਦ ਨਾਲ ਬਿਹਤਰ ਗੁਣਵੱਤਾ ਅਤੇ ਉੱਚ ਪੱਧਰੀ ਉਤਪਾਦਕਤਾ ਹਾਸਲ ਕਰ ਸਕਦਾ ਹੈ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ AI ਨੂੰ ਆਪਣਾ ਦੁਸ਼ਮਣ ਨਾ ਸਮਝਣ, ਸਗੋਂ ਇੱਕ ਅਜਿਹਾ ਸੰਦ ਮੰਨਣ ਜਿਸ ‘ਚ ਮੁਹਾਰਤ ਹਾਸਲ ਕਰਨੀ ਲਾਜ਼ਮੀ ਹੈ। ਮੂਰਤੀ ਨੇ ਜ਼ੋਰ ਦੇ ਕੇ ਕਿਹਾ ਕਿ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਲਗਾਤਾਰ ਸਿੱਖਣ ਦੇ ਨਾਲ ਟੈਕਨਾਲੋਜੀ ਨੂੰ ਜੋੜ ਕੇ ਹੀ ਭਵਿੱਖ ਵਿੱਚ ਕਾਮਯਾਬੀ ਮਿਲ ਸਕਦੀ ਹੈ।