05 ਅਪ੍ਰੈਲ 2025 ਅੱਜ ਦੀ ਆਵਾਜ਼
ਪੰਜਾਬ ਦੇ ਕਿਸਾਨਾਂ ਲਈ ਸਰ੍ਹੋਂ ਦੀ ਫਸਲ ਇਸ ਵਾਰ ਵਧੀਆ ਕਮਾਈ ਦਾ ਸਾਧਨ ਬਣੀ ਹੈ। ਖੰਨਾ ਮੰਡੀ, ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਮੰਨੀ ਜਾਂਦੀ ਹੈ, ਉੱਥੇ ਸਰ੍ਹੋਂ 7000 ਰੁਪਏ ਤੋਂ ਵੱਧ ਭਾਅ ‘ਤੇ ਵੇਚੀ ਜਾ ਰਹੀ ਹੈ। ਇਸ ਵਾਰ ਮੌਸਮ ਵਧੀਆ ਹੋਣ ਕਰਕੇ ਪੈਦਾਵਾਰ ਵੀ ਪਿਛਲੇ ਸਾਲ ਨਾਲੋਂ ਵਧੀ ਹੈ। ਫਤਿਹਗੜ੍ਹ ਸਾਹਿਬ ਦੇ ਇੱਕ ਕਿਸਾਨ ਨੇ ਦੱਸਿਆ ਕਿ ਉਹਨਾਂ ਨੂੰ 5500 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਨੂੰ ਸਰ੍ਹੋਂ ਲਈ ਵੀ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਗਰੰਟੀ ਦੇਣੀ ਚਾਹੀਦੀ ਹੈ।
ਨਿਜੀ ਖਰੀਦਦਾਰਾਂ ਵੱਲੋਂ ਖਰੀਦਾਰੀ ਸਰ੍ਹੋਂ ਦੀ ਖਰੀਦਾਰੀ ਸਿਰਫ ਨਿਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਨੇ ਕਿਸਾਨਾਂ ਲਈ ਪ੍ਰਬੰਧਨ ਕੀਤੇ ਹਨ ਜਿਵੇਂ ਕਿ ਬੋਲੀ ਲਗਾਉਣ ਅਤੇ ਭੁਗਤਾਨ ਦੀ ਸੁਵਿਧਾ। ਖੰਨਾ ਮੰਡੀ ਦੇ ਏਜੰਟ ਵੇਦ ਪ੍ਰਕਾਸ਼ ਅਨੁਸਾਰ, ਇਸ ਵਾਰ ਬਿਜਾਈ ਘੱਟ ਹੋਈ ਹੈ ਪਰ ਉਤਪਾਦਨ 8 ਤੋਂ 10 ਕੁਇੰਟਲ ਪ੍ਰਤੀ ਏਕੜ ਤੱਕ ਹੋ ਰਿਹਾ ਹੈ। ਕੀਮਤ ਵੀ ਪਿਛਲੇ ਸਾਲ ਨਾਲੋਂ ਹਜ਼ਾਰ ਰੁਪਏ ਵਧੀ ਹੋਈ ਹੈ।
ਕਿਸਾਨਾਂ ਦੀ ਮੰਗ: ਹੋਰ ਫਸਲਾਂ ਲਈ ਵੀ ਸਹੂਲਤਾਂ ਮਿਲਣ ਕਿਸਾਨ ਕਹਿੰਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਰਵਾਇਤੀ ਫਸਲਾਂ ਤੋਂ ਇਲਾਵਾ ਹੋਰ ਕਿਸਮ ਦੀ ਖੇਤੀ ਵੱਲ ਪ੍ਰੇਰਿਤ ਕਰ ਰਹੀ ਹੈ, ਪਰ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀਂ ਹਨ। ਜੇਕਰ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਹੋਵੇ, ਤਾਂ ਉਹ ਹੋਰ ਕਿਸਮਾਂ ਦੀ ਖੇਤੀ ਕਰਨ ਲਈ ਹੋਸਲਾ ਪਾਵਣਗੇ।
ਖੰਨਾ ਮੰਡੀ ਵਿੱਚ ਸਰ੍ਹੋਂ ਦੀ ਆਮਦ ਮਾਰਕੀਟ ਕਮੇਟੀ ਦੇ ਸਕੱਤਰ ਟ੍ਰਾਂਸਦੀਪ ਸਿੰਘ ਮਾਨ ਨੇ ਦੱਸਿਆ ਕਿ ਖੰਨਾ ਮੰਡੀ ਵਿੱਚ ਹੁਣ ਤੱਕ 2950 ਕੁਇੰਟਲ ਸਰ੍ਹੋਂ ਆ ਚੁੱਕੀ ਹੈ। ਮੰਡੀ ਵਿੱਚ ਪੀਲੇ ਅਤੇ ਕਾਲੇ ਸਰ੍ਹੋਂ ਦੀਆਂ ਕਿਸਮਾਂ ਆ ਰਹੀਆਂ ਹਨ। ਪੀਲੇ ਸਰ੍ਹੋਂ ਦੀ ਕੀਮਤ 5700 ਰੁਪਏ, ਜਦਕਿ ਕਾਲੀ ਰਾਈ ਦੀ ਕੀਮਤ 5810 ਰੁਪਏ ਪ੍ਰਤੀ ਕੁਇੰਟਲ ਤੱਕ ਗਈ ਹੈ।
