MP ਸੁਖਜਿੰਦਰ ਰੰਧਾਵਾ ਵਲੋਂ ਰਾਸ਼ਟਰੀ ਰੱਖਿਆ ਕੋਸ਼ ਵਿੱਚ ਇਕ ਮਹੀਨੇ ਦੀ ਤਨਖ਼ਾਹ ਦਾਨ, ਲੋਕਾਂ ਨੂੰ ਵੀ ਯੋਗਦਾਨ ਦੇਣ ਦੀ ਅਪੀਲ

72

Gurdaspur 09/05/2025 Aj DI Awaaj

ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਸ਼ ਦੀ ਸੁਰੱਖਿਆ ਨੂੰ ਸਮਰਪਿਤ “ਰਾਸ਼ਟਰੀ ਰੱਖਿਆ ਕੋਸ਼” ਵਿੱਚ ਆਪਣੀ ਇੱਕ ਮਹੀਨੇ ਦੀ ਤਨਖ਼ਾਹ, ਜੋ ਕਿ 1.24 ਲੱਖ ਰੁਪਏ ਹੈ, ਦਾਨ ਕਰ ਦਿੱਤੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਤਰੀਕੇ ਨਾਲ ਫੌਜ ਲਈ ਯੋਗਦਾਨ ਪਾਉਣ ਅਤੇ ਦੇਸ਼ ਦੀ ਰੱਖਿਆ ਵਿੱਚ ਆਪਣਾ ਫਰਜ਼ ਨਿਭਾਉਣ। ਰੰਧਾਵਾ ਨੇ ਕਿਹਾ ਕਿ “ਜਦੋਂ ਸਾਡੇ ਸੈਨਿਕ ਸਰਹੱਦਾਂ ‘ਤੇ ਤੈਨਾਤ ਰਹਿੰਦੇ ਹਨ ਤਾਂ ਅਸੀਂ ਘਰਾਂ ਵਿੱਚ ਚੈਨ ਨਾਲ ਜੀ ਸਕਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਵੀ ਉਨ੍ਹਾਂ ਲਈ ਆਪਣਾ ਯੋਗਦਾਨ ਪਾਵੀਏ।”

ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਦੇ ਨਾਗਰਿਕ ਵੀ ਰੱਖਿਆ ਕੋਸ਼ ਵਿੱਚ ਯੋਗਦਾਨ ਦੇ ਕੇ ਸੈਨਿਕਾਂ ਦੀ ਹੌਂਸਲਾ ਅਫ਼ਜ਼ਾਈ ਕਰਨਗੇ।