ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਪਹਿਲਾ ਤੇ ਪੂਰਾ ਭੋਜਨ ਹੈ

35
ਕੀਰਤਪੁਰ ਸਾਹਿਬ, 06 ਅਗਸਤ 2025 Aj Di Awaaj
Punjab Desk : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਦੇ ਹੁਕਮਾਂ ਅਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ  ਤੇ ਸੀਨੀਅਰ ਮੈਡੀਕਲ ਅਫਸਰ. ਸੀ.ਐੱਚ.ਸੀ. ਭਰਤਗੜ੍ਹ ਡਾ. ਆਨੰਦ ਘਈ ਦੀ ਅਗਵਾਈ ਹੇਠ ਸਰਕਾਰੀ ਸਿਹਤ ਕੇਂਦਰ ਭਰਤਗੜ੍ਹ ਵਿੱਚ ਮਾਂ ਦੇ ਦੁੱਧ ਪਿਲਾਉਣ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਮਾਵਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਅਤੇ ਨਵੀਂ ਮਾਵਾਂ ਨੂੰ ਸਿਹਤਮੰਦ ਤਰੀਕੇ ਨਾਲ ਬੱਚੇ ਨੂੰ ਦੁੱਧ ਪਿਲਾਉਣ ਲਈ ਉਤਸ਼ਾਹਿਤ ਕਰਨਾ ਸੀ।
ਡਾ. ਆਨੰਦ ਘਈ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਪਹਿਲਾ ਤੇ ਸਭ ਤੋਂ ਪੂਰਾ ਭੋਜਨ ਹੈ, ਜੋ ਬੱਚੇ ਦੀ ਰੋਗ-ਪਰਤੀਰੋਧਕ ਤਾਕਤ ਵਧਾਉਂਦਾ ਹੈ, ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਸਦੀ ਸਿਹਤਮੰਦ ਜਿਵਨ ਲਈ ਜ਼ਰੂਰੀ ਹੈ। ਜਨਮ ਤੋਂ ਪਹਿਲੇ ਛੇ ਮਹੀਨਿਆਂ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮਾਂ ਦੀ ਪਹਿਲਾ ਦੁੱਧ ਬੱਚੇ ਲਈ ਸੋਨੇ ਵਰਗਾ ਹੈ, ਕਿਉਂਕਿ ਇਸ ਵਿੱਚ ਪ੍ਰੋਟੀਨ, ਖਣਿਜ ਪਦਾਰਥ ਅਤੇ ਰੋਗਾਂ ਤੋਂ ਬਚਾਉਣ ਵਾਲੇ ਤੱਤ ਹੁੰਦੇ ਹਨ। ਇਹ ਬੱਚੇ ਨੂੰ ਸੰਕਰਮਣ ਤੋਂ ਬਚਾਉਂਦਾ ਹੈ ਅਤੇ ਉਸਦੀ ਰੋਗ-ਪਰਤੀਰੋਧਕ ਤਾਕਤ ਨੂੰ ਮਜ਼ਬੂਤ ਕਰਦਾ ਹੈ। ਪਹਿਲਾ ਦੁੱਧ ਬੱਚੇ ਲਈ ਪਹਿਲੇ ਟੀਕੇ ਦੇ ਬਰਾਬਰ ਹੈ।
ਸੈਮੀਨਾਰ ਦੌਰਾਨ ਬੀ.ਈ.ਈ ਸਾਹਿਲ ਸੁਖੇਰਾ, ਨਰਸਿੰਗ ਸਿਸਟਰ ਬੰਦਨਾ ਸ਼ਰਮਾ, ਸਟਾਫ ਨਰਸ ਰੁਪਿੰਦਰ ਕੌਰ ਅਤੇ ਪ੍ਰੀਤ ਕਮਲ, ਸਿਹਤ ਨਿਗਰਾਨ ਗੁਰਜੀਤ ਕੌਰ, ਸਿਹਤ ਕਰਮਚਾਰੀ ਸਤਵਿੰਦਰ ਕੌਰ ਅਤੇ ਨਵੀਨ ਕੁਮਾਰ ਦੇ ਨਾਲ ਆਸ਼ਾ ਕਰਮਚਾਰੀਆਂ ਨੇ ਭਾਗ ਲਿਆ। ਸਿਹਤ ਨਿਗਰਾਨ ਗੁਰਜੀਤ ਕੌਰ ਨੇ ਮਾਵਾਂ ਨੂੰ ਕੰਗਾਰੂ ਮਾਤਾ ਸੇਵਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਤਰੀਕਾ ਅੱਧਜੰਮੇ ਜਾਂ ਘੱਟ ਵਜ਼ਨ ਵਾਲੇ ਬੱਚਿਆਂ ਲਈ ਬਹੁਤ ਲਾਭਦਾਇਕ ਹੈ। ਇਸ ਵਿੱਚ ਮਾਂ ਬੱਚੇ ਨੂੰ ਆਪਣੇ ਸਰੀਰ ਨਾਲ ਲਗਾ ਕੇ, ਚਮੜੀ ਨਾਲ ਚਮੜੀ ਦਾ ਸੰਪਰਕ ਰੱਖਦੀ ਹੈ, ਜਿਸ ਨਾਲ ਬੱਚੇ ਦਾ ਤਾਪਮਾਨ ਸਹੀ ਰਹਿੰਦਾ ਹੈ, ਸਾਹ  ਸਹੀ ਰਹਿੰਦਾ ਹੈ ਅਤੇ ਦੁੱਧ ਪੀਣ ਦੀ ਤਾਕਤ ਵਧਦੀ ਹੈ। ਡਾਕਟਰ ਘਈ ਨੇ  ਦੱਸਿਆ ਕਿ ਹਰ ਮਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਲਈ ਲਾਭਦਾਇਕ ਹੈ, ਸਗੋਂ ਮਾਂ ਦੀ ਸਿਹਤ ਲਈ ਵੀ ਬਹੁਤ ਜਰੂਰੀ ਹੈ।