ਨਕਲੀ ਕੰਪਨੀ ਰਾਹੀਂ ਠੱਗੀ ਇਕ ਕਰੋੜ ਤੋਂ ਵੱਧ ਰੁਪਏ ਹੜਪ, ਦਫ਼ਤਰ ਬੰਦ

29

ਅੱਜ ਦੀ ਆਵਾਜ਼ | 08 ਅਪ੍ਰੈਲ 2025

ਕੁਰੂਕਸ਼ੇਤਰ/ਕਰਨਾਲ ਮਨਾਫੇ ਦਾ ਲਾਲਚ ਦੇ ਕੇ ਤਿੰਨ ਮੁਲਜ਼ਮਾਂ ਨੇ ਚੀਕਾ, ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਦਫਤਰ ਖੋਲ੍ਹ ਕੇ ਲੋਕਾਂ ਤੋਂ ਨਿਵੇਸ਼ ਲਈ ਰਕਮ ਵਸੂਲੀ। ਦੋਸ਼ੀਆਂ ਨੇ “ਮੈਟਾ ਪ੍ਰਾਈਵੇਟ ਲਿਮਿਟਡ” ਨਾਂਅ ਦੀ ਫਰਜ਼ੀ ਕੰਪਨੀ ਬਣਾਈ ਅਤੇ ਲੋਕਾਂ ਨੂੰ 4 ਤੋਂ 5 ਫੀਸਦੀ ਮਾਸਿਕ ਮੁਨਾਫੇ ਦਾ ਲਾਲਚ ਦਿੱਤਾ।

ਜਾਣਕਾਰੀ ਅਨੁਸਾਰ, ਗੌਰਵ ਰਾਣਾ, ਰਾਮਾਂਦਰੀ ਭਾਰਦਵਾਜ ਅਤੇ ਦਿਨੇਸ਼ ਮਹੇਤਾ ਨੇ ਕੰਪਨੀ ਰਜਿਸਟਰ ਕਰਵਾ ਕੇ ਨਕਲੀ ਦਫਤਰ ਖੋਲ੍ਹੇ। ਉਨ੍ਹਾਂ ਨੇ 18 ਤੋਂ ਵੱਧ ਲੋਕਾਂ ਨੂੰ ਠੱਗ ਕੇ ਕੁੱਲ ਕਰੀਬ 1.30 ਕਰੋੜ ਰੁਪਏ ਵਸੂਲ ਕੀਤੇ। ਜਦੋਂ ਨਿਵੇਸ਼ਕਾਂ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਮੁਲਜ਼ਮਾਂ ਨੇ ਪਹਿਲਾਂ ਟਾਲਮਟੋਲ ਕੀਤੀ ਅਤੇ ਫਿਰ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।ਜਦੋਂ ਨਿਵੇਸ਼ਕ ਦਫਤਰ ਪਹੁੰਚੇ, ਉਨ੍ਹਾਂ ਨੂੰ ਦਫਤਰ ਬੰਦ ਮਿਲੇ। ਜਦ ਮੁਲਜ਼ਮਾਂ ਦੇ ਘਰ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਪੀੜਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਛੇੜਛਾੜ ਅਤੇ ਫ਼ੌਜਦਾਰੀ ਕੇਸਾਂ ਵਿੱਚ ਫਸਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਤਿੰਨੋ ਮੁਲਜ਼ਮ ਫ਼ਰਾਰ ਹਨ। ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।