ਮੁਹਾਲੀ ਜ਼ਿਲ੍ਹਾ ਪ੍ਰੀਸ਼ਦ–ਪੰਚਾਇਤ ਚੋਣਾਂ ਮੁਲਤਵੀ

66

ਮੁਹਾਲੀ 01 Dec 2025 AJ DI Awaaj

Punjab Desk : ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਅਤੇ ਪੰਚਾਇਤ ਸਮਿਤੀ ਮੁਹਾਲੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸਿਫ਼ਾਰਸ਼ ’ਤੇ ਲਿਆ ਗਿਆ ਹੈ।

ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾਂ ਮੁਲਤਵੀ ਕਰਨ ਦਾ ਮੁੱਖ ਕਾਰਨ ਹਾਲ ਹੀ ਵਿੱਚ ਮੁਹਾਲੀ ਦੇ ਨਕਸ਼ੇ ਵਿੱਚ ਹੋਇਆ ਵੱਡਾ ਪ੍ਰਸ਼ਾਸਕੀ ਬਦਲਾਅ ਹੈ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ 28 ਨਵੰਬਰ 2025 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ, ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਨਾਲ ਲੱਗਦੇ 15 ਪਿੰਡਾਂ ਨੂੰ ਕਾਰਪੋਰੇਸ਼ਨ ਦੀਆਂ ਹੱਦਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਇਸ ਤਬਦੀਲੀ ਦੇ ਨਤੀਜੇ ਵਜੋਂ:

  • ਇਹ 15 ਗ੍ਰਾਮ ਪੰਚਾਇਤਾਂ ਹੁਣ ਪੰਚਾਇਤ ਸਮਿਤੀ ਮੁਹਾਲੀ ਦੇ ਅਧੀਨ ਨਹੀਂ ਰਹੀਆਂ

  • ਅਤੇ ਇਹ ਖੇਤਰ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੀਆਂ ਹੱਦਾਂ ਤੋਂ ਵੀ ਬਾਹਰ ਹੋ ਚੁੱਕੇ ਹਨ

ਕਿਉਂਕਿ ਚੋਣ ਖੇਤਰਾਂ ਦੀਆਂ ਹੱਦਾਂ ਵਿੱਚ ਵੱਡਾ ਬਦਲਾਅ ਆਇਆ ਹੈ, ਇਸ ਲਈ ਕਮਿਸ਼ਨ ਨੇ ਚੋਣਾਂ ਨੂੰ ਅਗਲੀ ਹਦਾਇਤਾਂ ਤੱਕ ਲਈ ਮੁਲਤਵੀ ਕਰ ਦਿੱਤਾ ਹੈ।