ਮੋਹਾਲੀ 24 July 2025 AJ DI Awaaj
Punjab Desk : ਸੀਬੀਆਈ ਅਦਾਲਤ ਨੇ 1993 ਵਿੱਚ ਹੋਏ ਇਕ ਫਰਜ਼ੀ ਐਨ*ਕਾਊਂ*ਟਰ ਮਾਮਲੇ ਵਿੱਚ ਉਸ ਸਮੇਂ ਦੇ ਚੌਕੀ ਇੰਚਾਰਜ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਕੈਦ ਅਤੇ ₹50,000 ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਹ ਮਾਮਲਾ ਦੋ ਪੁਲਿਸ ਮੁਲਾਜ਼ਮਾਂ—ਸੁਰਮੁੱਖ ਸਿੰਘ ਅਤੇ ਸੁਖਵਿੰਦਰ ਸਿੰਘ—ਨਾਲ ਸਬੰਧਤ ਸੀ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਅਨੁਸਾਰ ਘਰੋਂ ਉਠਾ ਕੇ ਕਈ ਦਿਨਾਂ ਤੱਕ ਗੁੰਮ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇੱਕ ਫਰਜ਼ੀ ਮੁਕਾਬਲੇ ‘ਚ ਮਾ*ਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮਾਮਲਾ ਅਦਾਲਤ ‘ਚ ਚੱਲਦਾ ਰਿਹਾ ਤੇ ਆਖਰਕਾਰ ਸੀਬੀਆਈ ਕੋਲ ਜਾਂਚ ਗਈ।
ਮੁਕੱਦਮੇ ਦੌਰਾਨ ਇੱਕ ਹੋਰ ਪੁਲਿਸ ਅਧਿਕਾਰੀ ਦੀ ਮੌ*ਤ ਹੋ ਗਈ, ਜਦਕਿ ਤਿੰਨ ਹੋਰ ਕਾਂਸਟੇਬਲਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਨਿਰਾਸ਼ਾ ਜਤਾਈ ਹੈ ਅਤੇ ਦੱਸਿਆ ਕਿ ਉਹ ਤਿੰਨ ਕਾਂਸਟੇਬਲ ਵੀ ਇਸ ਘਟਨਾ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਹੁਣ ਹਾਈ ਕੋਰਟ ਵਿੱਚ ਅਪੀਲ ਕਰਨਗੇ, ਕਿਉਂਕਿ ਉਹ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ।
