ਮੋਗਾ 20 Nov 2025 AJ DI Awaaj
Punjab Desk : ਮੋਗਾ ਦੇ ਨਿਹਾਲ ਸਿੰਘ ਵਾਲਾ ਕਸਬੇ ਵਿੱਚ ਬੀਤੀ ਰਾਤ ਇੱਕ ਦੁੱਖਦਾਈ ਹਾਦਸਾ ਵਾਪਰਿਆ, ਜਿੱਥੇ 36 ਸਾਲਾ ਹਰਮਨ ਦੀ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ਼ ਕਰਦੇ ਹੋਏ ਗੋਲੀ ਲੱਗਣ ਨਾਲ ਮੌ*ਤ ਹੋ ਗਈ। ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਮ੍ਰਿ*ਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿ*ਤਕ ਦੇ ਚਾਚਾ ਰਣਜੀਤ ਸਿੰਘ ਮੁਤਾਬਕ, ਹਾਦਸਾ ਲਗਭਗ ਰਾਤ 8 ਵਜੇ ਵਾਪਰਿਆ। ਰਿਵਾ*ਲਵਰ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਹਰਮਨ ਦੇ ਪੇਟ ਵਿੱਚ ਲੱਗੀ। ਉਸਨੂੰ ਤੁਰੰਤ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌ*ਤ ਹੋ ਗਈ।
ਹਰਮਨ ਦੇ ਦੋ ਬੱਚੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਇੱਕ ਅਕਸਮਾਤੀ ਹਾਦਸਾ ਹੈ। ਪੋਸਟਮਾਰਟਮ ਤੋਂ ਬਾਅਦ ਲਾ*ਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਅਗਲੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ।














