Ludhiana 25 Aug 2025 AJ Di Awaaj
Punjab Desk : ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਵੀਰ ਸਿੰਘ ਐਡਵੋਕੇਟ
ਵਾਈਸ ਚੇਅਰਮੈਨ- ਪੰਜਾਬ ਮੀਡੀਅਮ ਇੰਡਸਟਰੀ ਬੋਰਡ ਨੇ ਦੱਸਿਆ ਕਿ 2014 ਤੋਂ ਭਾਜਪਾ ਹੱਥ ਕੇਂਦਰ ਦੀ ਸੱਤਾ ਆਉਣ ਤੋਂ ਬਾਅਦ ਦੇਸ਼ ਵਿੱਚ ਕਈ ਤਰੀਕਿਆਂ ਨਾਲ ਪੈਮਾਨੇ ਬਦਲਣ ਨਾਲ ਭਾਰਤ ਦੀ ਛਵੀ ਨੂੰ ਨੁਕਸਾਨ ਪੁੱਜਾ ਹੈ । ਧਰਮ, ਖਿੱਤਾ, ਬੋਲੀ, ਪਹਿਰਾਵਾ, ਸੱਭਿਆਚਾਰ ਅਤੇ ਖਾਣ-ਪੀਣ ਦੀ ਵਿਭਿੰਨਤਾ ਦੇ ਬਾਵਜੂਦ ਭਾਰਤ ਦੇਸ਼ ਸੰਵਿਧਾਨ ਦੁਆਰਾ ਇੱਕ ਲੜੀ ਵਿੱਚ ਪਰੋਇਆ ਹੋਇਆ ਸੀ । ਪਰ ਜਿਵੇ ਹੀ ਭਾਜਪਾ ਹੱਥ ਸੱਤਾ ਦੀ ਕੁੰਜੀ ਲੱਗੀ ਤਾਂ ਇਨ੍ਹਾਂ ਨੇ ਦੇਸ਼ ਨੂੰ ਹਰ ਪੱਖੋਂ ਵੰਡ ਕੇ ਭਾਰਤ ਦੇਸ਼ ਹੀ ਸ਼ੋਬਾ ਨੂੰ ਨੀਵਾਂ ਕੀਤਾ ਹੈ ।ਵਿਦੇਸ਼ਾਂ ਨਾਲ ਕੂਟਨੀਤਕ ਰਿਸ਼ਤਿਆਂ ਵਿੱਚ ਗਿਰਾਵਟ ਦਾ ਜ਼ਿਕਰ ਵੀ ਕੁੱਝ ਹਲਕਿਆਂ ਵੱਲੋਂ ਕੀਤਾ ਗਿਆ । ਜੇ ਦੇਸ਼ ਵਿਚਲੀ ਗੱਲ ਕਰੀਏ ਤਾਂ ਪੰਜਾਬ ਨੂੰ ਬਿਲਕੁਲ ਓਪਰੇ ਪ੍ਰਦੇਸ਼ ਵਾਂਗ ਲਿਆ ਜਾ ਰਿਹਾ ਹੈ। ਗੱਲ ਭਾਵੇਂ ਪੇਂਡੂ ਵਿਕਾਸ ਫੰਡਾਂ ਦੀ ਹੋਵੇ ਜਾਂ ਜੀ. ਐੱਸ. ਟੀ. ਹਿੱਸੇ ਦੀ, ਕੇਂਦਰ ਨੇ ਪੰਜਾਬ ਵੱਲ ਸਵੱਲੀ ਨਜ਼ਰ ਨਾ ਕਰਨ ਦਾ ਮਨ ਬਣਾਇਆ ਹੋਇਆ ਹੈ । ਹੁਣ ਪੰਜਾਬ ਦੇ ਗਰੀਬ ਵਰਗ ਦੇ ਰਾਸ਼ਨ ਨੂੰ ਕੁਝ ਦਾਅ ਪੇਚਾਂ ਨਾਲ ਕਾਟ ਲਗਾ ਕੇ ਪੰਜਾਬ ਨੂੰ ਹੋਰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ । ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਇਸ ਮੁੱਦੇ ਤੇ ਗੰਭੀਰ ਨੋਟਿਸ ਲੈਂਦਿਆਂ ਕੇਂਦਰੀ ਸਰਕਾਰ ਨੂੰ ਅਜਿਹੀਆਂ ਕੋਝੀਆਂ ਕਾਰਵਾਈਆਂ ਤੋਂ ਵਰਜਿਆ ਹੈ ਅਤੇ ਪੰਜਾਬ ਵਾਸੀਆਂ ਦੇ ਨਾਲ ਖੜੇ ਹੋਣ ਦਾ ਸਪੱਸ਼ਟ ਸਟੈਂਡ ਲਿਆ । ਜੇਕਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਦੀ ਤਰੱਕੀ ਵਿੱਚ ਰੋੜੇ ਅੜਾਉਂਦੀ ਹੈ ਤਾਂ ਸੁਭਾਵਿਕ ਹੈ ਕਿ ਉਹ ਇਸ ਦੇਸ਼ ਦੀ ਤਰੱਕੀ ਨੂੰ ਵੀ ਰੋਕ ਰਹੀ ਹੈ । ਪਰ ਪੰਜਾਬ ਵਿੱਚ ਆਪ ਖੜੇ ਹੋਣ ਦੀ ਤਾਕਤ ਹੈ ਅਤੇ ਇਸ ਤਰ੍ਹਾਂ ਕੇਂਦਰ ਪੰਜਾਬ ਨੂੰ ਦਬਾ ਨਹੀਂ ਸਕਦਾ ।
ਪਰਮਵੀਰ ਸਿੰਘ ਐਡਵੋਕੇਟ
ਵਾਈਸ ਚੇਅਰਮੈਨ- ਪੰਜਾਬ ਮੀਡੀਅਮ ਇੰਡਸਟਰੀ ਬੋਰਡ
