India 05 Dec 2025 AJ DI Awaaj
National Desk : ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਭਾਰਤ ਦੌਰੇ ਨਾਲ ਸਿਆਸੀ ਗਲਿਆਰਿਆਂ ਵਿੱਚ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਭਾਰਤ ਪਹੁੰਚਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਏਅਰਪੋਰਟ ‘ਤੇ ਉਨ੍ਹਾਂ ਨੂੰ ਰਿਸੀਵ ਕਰਨ ਪਹੁੰਚੇ ਅਤੇ ਫਿਰ ਆਪਣੇ ਨਿਵਾਸ ਸਥਾਨ ‘ਤੇ ਡਿਨਰ ਲਈ ਲੈ ਕੇ ਗਏ। ਦੋਵੇਂ ਨੇਤਾ ਇੱਕੋ ਕਾਰ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆਏ, ਜਿਸ ਨੇ ਦੋਹਾਂ ਦੇ ਮਜ਼ਬੂਤ ਰਿਸ਼ਤਿਆਂ ਦੀ ਤਸਦੀਕ ਕੀਤੀ।
ਸ਼ੁੱਕਰਵਾਰ ਨੂੰ 23ਵਾਂ ਭਾਰਤ–ਰੂਸ ਸ਼ਿਖਰ ਸੰਮੇਲਨ ਹੋਵੇਗਾ, ਜਿਸ ਦੌਰਾਨ ਕਈ ਮਹੱਤਵਪੂਰਣ ਸਮਝੌਤਿਆਂ ਅਤੇ ਸਾਂਝੇ ਬਿਆਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪੂਤਿਨ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਦਾ ਸਿਰਕਾਰੀ ਸਵਾਗਤ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ।
ਮੋਦੀ–ਪੁਤਿਨ ਦੀ ਇਸ ਉੱਚ-ਸਤ੍ਹਰੀਕੈ ਬੇਠਕ ਅਤੇ ਸੰਭਾਵਿਤ ਡੀਲਜ਼ ਨੇ ਪਾਕਿਸਤਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਚਿੰਤਾ ਦੇ ਮਾਹੌਲ ਨੂੰ ਜਨਮ ਦਿੱਤਾ ਹੈ, ਕਿਉਂਕਿ ਇਹ ਦੌਰਾ ਭਾਰਤ–ਰੂਸ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।














