ਬਰਨਾਲਾ/ਤਪਾ, 26 ਸਤੰਬਰ 2025 Aj Di Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਫ਼ਤ ਪ੍ਰਬੰਧਨ ਸਬੰਧੀ ਮੌਕ ਡਰਿੱਲ ਆਈ ਓ ਐੱਲ ਫਾਰਮਾਸੂਟੀਕਲ ਫ਼ਤਿਹਗੜ੍ਹ ਛੰਨਾ ਵਿਖੇ ਕਰਵਾਈ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ ਡੀ ਐਮ ਤਪਾ ਸ੍ਰੀ ਆਯੂਸ਼ ਗੋਇਲ ਨੇ ਕਿਹਾ ਕਿ ਇਹ ਮੌਕ ਡਰਿੱਲ ਗੈਸ ਲੀਕ ਹੋਣ ਕਾਰਨ ਕਿਸੇ ਵੀ ਅਣਸੁਖਾਵੀਂ ਸਥਿਤੀ ਦੇ ਟਾਕਰੇ ਲਈ ਤਿਆਰੀਆਂ ਵਜੋਂ ਕਰਵਾਈ ਗਈ ਹੈ ਜਿਸ ਵਿਚ ਐਨ.ਡੀ.ਆਰ.ਐੱਫ ਬਠਿੰਡਾ, ਫੈਕਟਰੀ ਦੇ ਕਰਮਚਾਰੀਆਂ ਅਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ।
ਡਿਪਟੀ ਡਾਇਰੈਕਟਰ ਫੈਕਟਰੀ ਸ੍ਰੀ ਸਾਹਿਲ ਨੇ ਦੱਸਿਆ ਕਿ ਫੈਕਟਰੀ ਵਿਚ ਗੈਸ ਲੀਕ ਸਬੰਧੀ ਮੌਕ ਡਰਿੱਲ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਗੈਸ ਲੀਕ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਬਾਰੇ ਮੌਕ ਡਰਿੱਲ ਫੈਕਟਰੀ ਦੇ ਅੰਦਰ ਅਤੇ ਨਾਲ ਹੀ ਜੇਕਰ ਗੈਸ ਲੀਕ ਹੋ ਕੇ ਪਿੰਡ ਵੱਲ ਨੂੰ ਚਲੀ ਜਾਂਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ, ਇਸ ਸਬੰਧੀ ਮੌਕ ਡਰਿੱਲ ਕੀਤੀ ਗਈ।
ਸਿਵਲ ਡਿਫੈਂਸ ਵਿਭਾਗ ਵੱਲੋਂ ਸੀਡੀਆਈ ਸ੍ਰੀ ਜਤਿੰਦਰ ਕੁਮਾਰ, ਸਿਵਿਲ ਡਿਫੈਂਸ ਟੀਮ ਦੇ ਚੀਫ ਵਾਰਡਨ ਮਹਿੰਦਰ ਕਪਲ ਪਹੁੰਚੇ ਸਨ।
ਇਸ ਮੌਕੇ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ ਸ੍ਰੀ ਚਰਨਜੀਤ ਕੁਮਾਰ ਮਿੱਤਲ, ਪੋਸਟ ਵਾਰਡਨ, ਅਖਿਲੇਸ਼ ਬੰਸਲ, ਪੋਸਟ ਵਾਰਡਨ ਪ੍ਰਮੋਦ ਕੁਮਾਰ, ਪੋਸਟ ਵਾਰਡਨ ਰਜਿੰਦਰ ਕੌਰ, ਸੈਕਟਰ ਵਾਰਡਨ ਲਖਵਿੰਦਰ ਸ਼ਰਮਾ ਅਤੇ ਸੈਬਰ ਖਾਨ ਉਚੇਚੇ ਤੌਰ ਤੇ ਹਾਜ਼ਰ ਹੋਏ।














