ਫਾਜ਼ਿਲਕਾ 29 ਜੁਲਾਈ 2025 AJ DI Awaaj
Punjab Desk : ਫਾਜ਼ਿਲਕਾ ਸ਼ਹਿਰ ਦੀ ਬੇਟੀ ਈਸ਼ਾ ਮਨੋਚਾ ਦੀ ਆਰਥਿਕ ਮਦਦ ਕਰਨ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਜੀ ਉਹਨਾਂ ਦੇ ਘਰ ਪਹੁੰਚੇ ਅਤੇ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਪਰਿਵਾਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਮਨੋਚਾ ਪਰਿਵਾਰ ਨੂੰ ਭੇਂਟ ਕੀਤੀ। ਇਸ ਮੌਕੇ ਖੁਸ਼ਬੂ ਸਾਵਨ ਸੁਖਾ ਸਵਣਾ ਵੀ ਵਿਸ਼ੇਸ਼ ਤੌਰ ਤੇ ਨਾਲ ਮੌਜੂਦ ਸਨ|
ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਉਹ ਈਸ਼ਾ ਮਨੋਚਾ ਦੀ ਸਿਹਤਯਾਬੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਜਲਦੀ ਜਲਦੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ| ਉਨਾਂ ਪਰਿਵਾਰ ਵਾਲਿਆਂ ਨਾਲ ਮਿਲ ਕੇ ਇਸ ਔਖੇ ਸਮੇਂ ਵਿਚ ਤਕੜੇ ਹੋ ਕੇ ਸਾਹਮਣਾ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਰਮਾਤਮਾ ਜਲਦੀ ਹੀ ਉਹਨਾਂ ਦੀ ਬੇਟੀ ਨੂੰ ਠੀਕ ਕਰੇਗਾ ਤੇ ਸਾਡੀ ਫਾਜ਼ਿਲਕਾ ਦੀ ਬੇਟੀ ਜਲਦ ਹੀ ਪਰਿਵਾਰ ਵਿੱਚ ਹੋਵੇਗੀ|
ਇਸ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਸਾਡੇ ਫਾਜਿਲਕਾ ਦੀਆਂ ਬੇਟੀਆਂ ਮਜਬੂਤ ਹਨ ਤੇ ਉਹ ਕਿਸੇ ਵੀ ਬਿਮਾਰੀ ਦਾ ਸਾਹਮਣਾ ਬੜੀ ਹਿੰਮਤ ਨਾਲ ਕਰ ਸਕਦੀਆਂ ਹਨ| ਉਨਾ ਪਰਿਵਾਰਕ ਮੈਂਬਰਾਂ ਦੀ ਹੌਸਲਾ ਅਫਜਾਈ ਕਰਦਿਆਂ ਉਹ ਕਿਸੇ ਵੀ ਗੱਲ ਪੱਖੋਂ ਘਬਰਾਓਣ ਨਾ ਉਹ ਤੇ ਉਹਨਾਂ ਦਾ ਪਰਿਵਾਰ ਇਸ ਔਖੇ ਸਮੇਂ ਵਿੱਚ ਪੂਰੀ ਤਰ੍ਹਾਂ ਮਨੋਚਾ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ|
ਇਸ ਮੌਕੇ ਅਲਕਾ ਜੁਨੇਜਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ |
