ਵਿਧਾਇਕ ਫਾਜ਼ਿਲਕਾ ਨੇ ਪਿੰਡ ਬਕੈਣ ਵਾਲਾ ਦੇ ਛੱਪੜ ਨੂੰ ਥਾਪਰ ਮਾਡਲ ‘ਚ ਤਬਦੀਲ ਕਰਨ ਲਈ ਪਿੰਡ ਦੀ ਪੰਚਾਇਤ ਨੂੰ 8 ਲੱਖ ਰੁਪਏ ਦਾ ਚੈੱਕ ਭੇਟ ਕੀਤਾ।

12
ਫਾਜ਼ਿਲਕਾ 15 ਫਰਵਰੀ 2025… Aj Di Awaaj
ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਬਕੈਣ ਵਾਲਾ ਵਿਖੇ ਗੰਦੇ ਪਾਣੀ ਦੇ ਛੱਪੜ ਨੂੰ ਥਾਪਰ ਮਾਡਲ ਤਹਿਤ ਸਾਫ ਕਰਨ ਤੇ ਉਸਦੀ ਮੁਰੰਮਤ ਕਰਨ ਲਈ ਪੰਚਾਇਤ ਨੂੰ ਲਗਭਗ 8 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ ਬੀਡੀਪੀਓ ਗਗਨਦੀਪ ਕੌਰ ਵੀ ਮੌਜੂਦ ਸਨ।
ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਾਜ਼ਿਲਕਾ ਅੰਦਰ ਪਿੰਡਾਂ ਦੇ ਛੱਪੜਾਂ ਨੂੰ ਥਾਪਰ ਮਾਡਲ ’ਚ ਤਬਦੀਲ ਕਰਨ ਲਈ ਪ੍ਰੋਜੈਕਟ ਤਹਿਤ ਅੱਜ ਪਿੰਡ ਬਕੈਣ ਵਾਲਾ ਨੂੰ 8 ਲੱਖ ਦੀ ਇਹ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਛੱਪੜਾਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਪਿੰਡਾਂ ਦੀਆਂ ਗਲੀਆਂ ਵਿਚ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਉਨ੍ਹਾਂ ਦੱਸਿਆ ਕਿ ਹੁਣ ਥਾਪਰ ਮਾਡਲ ਤਹਿਤ ਛੱਪੜਾਂ ਨੂੰ ਤਰਲ ਵੇਸਟ ਮੈਨੇਜਮੈਂਟ ਤਕਨੀਕ ਨਾਲ ਲੈਸ ਕਰਕੇ ਪਾਣੀ ਨੂੰ ਸਾਫ ਕੀਤਾ ਜਾਵੇਗਾ, ਜਿਸਨੂੰ ਕਿਸਾਨ ਫਸਲਾਂ ਦੀ ਸਿੰਚਾਈ ਲਈ ਵੀ ਵਰਤ ਸਕਣਗੇ।  ਇਸ ਮੌਕੇ ਸਰਪੰਚ ਹਰਜੀਤ ਸਿੰਘ ਅਤੇ ਨਵਾਂ ਰਾਣਾ ਤੋਂ ਸਰਪੰਚ ਸਰਪੰਚ ਗੁਰਜੀਤ ਸਿੰਘ ਆਦਿ ਹਾਜ਼ਰ ਸਨ।