4November 2025 Aj Di Awaaj
Punjab Desk ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਬਲਾਕ ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਲਗਭਗ 71 ਲੱਖ ਰੁਪਏ ਦੇ ਮੁਆਵਜ਼ਾ ਚੈੱਕ ਸੌਂਪੇ। ਇਹ ਚੈੱਕ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਕੀਤੇ ਗਏ ਐਲਾਨ ਦੇ ਤਹਿਤ ਜਾਰੀ ਕੀਤੇ ਗਏ ਸਨ।
ਇਸ ਮੌਕੇ ਵਿਧਾਇਕ ਚੱਢਾ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਚੌਂਤਾਂ ਨੂੰ 1,75,375 ਰੁਪਏ, ਖੇੜੀ ਨੂੰ 7,46,187 ਰੁਪਏ, ਸਰਾਏਂ ਨੂੰ 5,02,000 ਰੁਪਏ, ਚਨੋਲੀ ਨੂੰ 6,03,516 ਰੁਪਏ, ਬਸੀ ਨੂੰ 4,94,500 ਰੁਪਏ, ਅਮਰਪੁਰ ਬੇਲਾ ਨੂੰ 3,15,625 ਰੁਪਏ, ਨੰਗਲ ਨੂੰ 14,12,859 ਰੁਪਏ, ਸ਼ਾਹਪੁਰ ਨੂੰ 11,51,062 ਰੁਪਏ ਅਤੇ ਬਟਾਰਲਾ ਨੂੰ 16,84,431 ਰੁਪਏ ਦੇ ਚੈੱਕ ਪ੍ਰਦਾਨ ਕੀਤੇ ਗਏ ਹਨ।
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੇ ਸੁਖ-ਦੁਖ ਨਾਲ ਜੁੜੀ ਸਰਕਾਰ ਹੈ ਜੋ ਸਿਰਫ ਐਲਾਨਾਂ ਤੱਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਹਰ ਵਾਅਦਾ ਜਮੀਨੀ ਪੱਧਰ ‘ਤੇ ਪੂਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਹੜ੍ਹ ਪੀੜਤਾਂ ਲਈ ਕੇਵਲ ਕਾਗਜ਼ੀ ਐਲਾਨ ਕਰਦੀਆਂ ਸਨ, ਪਰ ਮਾਨ ਸਰਕਾਰ ਨੇ ਹਰ ਪ੍ਰਭਾਵਿਤ ਪਰਿਵਾਰ ਤੱਕ ਹਕੀਕਤੀ ਮਦਦ ਪਹੁੰਚਾ ਕੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਆਪਣੇ ਹੱਥੀਂ ਮੁਆਵਜ਼ਾ ਚੈੱਕ ਵੰਡ ਚੁੱਕੇ ਹਨ, ਜਿਸ ਨਾਲ ਮਨੁੱਖਤਾ ਤੇ ਜ਼ਿੰਮੇਵਾਰ ਸਰਕਾਰਦਾਰੀ ਦੀ ਇਕ ਵਿਲੱਖਣ ਮਿਸਾਲ ਸਾਮ੍ਹਣੇ ਆਈ ਹੈ। ਸਰਕਾਰ ਸਿਰਫ ਚੈੱਕ ਵੰਡਣ ਤੱਕ ਹੀ ਸੀਮਿਤ ਨਹੀਂ, ਸਗੋਂ ਹੜ੍ਹ ਨਾਲ ਨੁਕਸਾਨੀ ਪੁੱਜੇ ਇਲਾਕਿਆਂ ਦੀ ਪੁਨਰਵਾਸੀ, ਸੜਕਾਂ ਦੀ ਮੁਰੰਮਤ ਤੇ ਜਲ ਨਿਕਾਸ ਪ੍ਰਣਾਲੀ ਦੇ ਸੁਧਾਰ ਲਈ ਵੀ ਵਿਸ਼ੇਸ਼ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ।
ਇਸ ਮੌਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਦੁੱਖ ਦੀ ਇਸ ਘੜੀ ਵਿੱਚ ਲੋਕਾਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ। ਪਰਿਵਾਰਾਂ ਨੇ ਕਿਹਾ ਕਿ ਸਮੇਂ ਸਿਰ ਮਿਲੀ ਮਦਦ ਨਾਲ ਉਨ੍ਹਾਂ ਦਾ ਸਰਕਾਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
ਇਸ ਸਮਾਗਮ ਵਿੱਚ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਖਿੱਲਣ, ਚੌਧਰੀ ਹੁਸਨ ਲਾਲ ਚੌਹਾਨ, ਸਰਪੰਚ ਅਵਤਾਰ ਸਿੰਘ ਕੁੰਨਰ, ਦੇਸ਼ਰਾਜ ਸੈਣੀ ਮਾਜਰਾ, ਸਤਨਾਮ ਸਿੰਘ ਨਾਗਰਾ, ਪਰਮਿੰਦਰ ਸਿੰਘ ਬਾਲਾ, ਸਰਪੰਚ ਰਵਿੰਦਰ ਸਿੰਘ ਸਿੰਘਪੁਰ, ਜਗਦੀਪ (ਦੀਪੀ) ਕੋਲਾਪੁਰ, ਲੰਬਰਦਾਰ ਗੁਰਚੇਤ ਸਿੰਘ ਸ਼ਾਹਪੁਰ ਅਤੇ ਹੋਰ ਕਈ ਪਿੰਡਾਂ ਤੋਂ ਆਏ ਹੜ੍ਹ ਪ੍ਰਭਾਵਿਤ ਪਰਿਵਾਰ ਹਾਜ਼ਰ ਸਨ।














