14 ਦਿਨਾਂ ਬਾਅਦ ਲਾ*ਪਤਾ ਪੁਲਿਸ ਮੁਲਾਜ਼ਮ ਮਿਲਿਆ ਸੁਰੱਖਿਅਤ, ਮਾਨਸਿਕ ਤਣਾਅ ਦੱਸਿਆ ਕਾਰਨ

7

ਸਮਾਣਾ–ਪਟਿਆਲਾ 23 July 2025 AJ DI Awaaj

Punjab Desk : ਪਿੰਡ ਭਾਂਡਰਾ ਨੇੜੇ ਲਾ*ਪਤਾ ਹੋਇਆ ਪੁਲਿਸ ਕਾਂਸਟੇਬਲ ਸਤਿੰਦਰ ਸਿੰਘ ਆਖ਼ਿਰਕਾਰ 14 ਦਿਨਾਂ ਬਾਅਦ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਸਤਿੰਦਰ ਸਿੰਘ, ਜੋ ਕਿ ਮੋਹਾਲੀ ਵਿਖੇ ਡਿਊਟੀ ਕਰ ਰਿਹਾ ਸੀ, ਛੁੱਟੀ ਲੈ ਕੇ ਆਪਣੇ ਪਿੰਡ ਵੱਲ ਆ ਰਿਹਾ ਸੀ ਪਰ ਰਾਤ ਦੇ ਸਮੇਂ ਅਚਾਨਕ ਗਾਇਬ ਹੋ ਗਿਆ। ਉਸ ਦੀ ਗੱਡੀ ਸੜਕ ‘ਤੇ ਲਵਾਰਿਸ ਹਾਲਤ ਵਿੱਚ ਮਿਲੀ ਸੀ।

ਡੀਐਸਪੀ ਸਮਾਣਾ ਫਤਿਹ ਸਿੰਘ ਬਰਾ਼ੜ ਨੇ ਦੱਸਿਆ ਕਿ 8 ਜੁਲਾਈ ਨੂੰ ਪਰਿਵਾਰ ਵੱਲੋਂ ਲਾ*ਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੀਆਈਏ ਸਮਾਣਾ, ਸੀ ਸਟਾਫ ਪਟਿਆਲਾ ਅਤੇ ਹੋਰ ਟੀਮਾਂ ਨੇ ਮਿਲ ਕੇ ਲਗਾਤਾਰ ਖੋਜ ਕੀਤੀ। ਆਖ਼ਿਰਕਾਰ, ਸਤਿੰਦਰ ਸਿੰਘ ਨੂੰ ਭਾਂਡਰਾ ਨੇੜੇ ਸੜਕ ‘ਤੇ ਬੈਠਿਆ ਹੋਇਆ ਲੱਭ ਲਿਆ ਗਿਆ।

ਪੁਲਿਸ ਅਨੁਸਾਰ, ਕਾਂਸਟੇਬਲ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਇਹ ਪਰਿਵਾਰਕ ਤਣਾਅ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਉਸ ਨੂੰ ਛੁੱਟੀ ‘ਤੇ ਭੇਜ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ, ਤਾਂ ਜੋ ਪੂਰੀ ਤਰ੍ਹਾਂ ਪਤਾ ਲੱਗ ਸਕੇ ਕਿ ਲਾ*ਪਤਾ ਹੋਣ ਦੇ ਪਿੱਛੇ ਹੋਰ ਕੋਈ ਕਾਰਨ ਤਾਂ ਨਹੀਂ।