ਗ੍ਰਾਮ ਪੰਚਾਇਤ ਕੱਕਾ ਕੰਡਿਆਲਾ ‘ਚ ਸਵੱਛਤਾ ਮੁਹਿੰਮ ਹੇਠ ਮੈਗਾ ਸ਼ਰਮਦਾਨ

32

ਤਰਨ ਤਾਰਨ, 25 ਸਤੰਬਰ 2025 AJ DI Awaaj

Punjab Desk : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਮਿਤੀ 17 ਸਤੰਬਰ 2025 ਤੋਂ 02 ਅਕਤੂਬਰ ਤੱਕ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਮੁਹਿੰਮ 2025 ਸਫਾਈ ਅਭਿਆਨ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਗ੍ਰਾਮ ਪੰਚਾਇਤ ਕੱਕਾ ਕੰਡਿਆਲਾ ਤਰਨ ਤਾਰਨ ਦੇ ਸਹਿਯੋਗ ਨਾਲ ਮੈਗਾ ਸ਼ਰਮਦਾਨ ਇੱਕ ਦਿਨ, ਇਕ ਘੰਟਾ, ਏਕ ਸਾਥ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਪਿੰਡ ਵਿੱਚ ਸਾਫ -ਸਫਾਈ ਦੀਆ ਗਤੀਵਿਧੀਆਂ ਕੀਤੀਆ ਗਈਆ।
ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਸ਼੍ਰੀ ਜਗਦੀਸ਼ ਸਿੰਘ ਜਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ ਵਲੋ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਆਏ ਹੋਏ ਸਾਰੇ ਪ੍ਰਤੀਭਾਗੀਆਂ ਨੂੰ ਆਪਣੇ ਆਲੇ-ਦੁਆਲੇ ਸਾਫ-ਸੁਥਰਾ ਵਾਤਾਵਰਨ ਸਿਰਜਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਤੇ ਸ਼੍ਰੀ ਕਾਰਤਿਕ ਵਰਮਾਨੀ ਉਪ ਮੰਡਲ ਇੰਜੀਨੀਅਰ,ਲੱਕੀ ਨਾਗਪਾਲ ਜੂਨੀਅਰ ਇੰਜੀਨੀਅਰ , ਸ਼੍ਰੀ ਸੁੱਖਵਿੰਦਰ ਸਿੰਘ ਬਲਾਕ ਕੋਆਰਡੀਨੇਟਰ, ਸ਼੍ਰੀ ਜਗਦੀਪ ਸਿੰਘ ਆਈ ਈ ਸੀ ਜਿਲ੍ਹਾ ਕੋਆਰਡੀਨੇਟਰ ਸਮੂਹ ਫੀਲਡ ਸਟਾਫ ਗ੍ਰਾਮ ਪੰਚਾਇਤ ਪੰਚ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।