ਤਰਨ ਤਾਰਨ 01 ਅਕਤੂਬਰ 2025 AJ DI Awaaj
Punjab Desk : ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਹਲਕਾ-21 ਤਰਨ ਤਾਰਨ-ਕਮ-ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਸ੍ਰੀ ਅਕਾਸ਼ਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) , ਕਾਮਰੇਡ ਚਰਨ ਸਿੰਘ, ਸੀ.ਪੀ.ਆਈ., ਸ੍ਰੀ ਬਰਕਤ ਸਿੰਘ ਵੋਹਰਾ, ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਵਿਵੇਕ ਅਗਰਵਾਲ, ਬੇ. ਜੇ. ਪੀ., ਸ੍ਰੀ ਮਨਦੀਪ ਸਿੰਘ ਗਿੱਲ, ਆਪ, ਸ੍ਰੀ ਅਮਰੀਕ ਸਿੰਘ, ਕਾਂਗਰਸ, ਕਾਮਰੇਡ ਹੀਰਾ ਸਿੰਘ, ਸੀ. ਪੀ. ਆਈ. (ਐਮ.)ਤੋਂ ਹਾਜ਼ਰ ਹੋਏ।
ਇਸ ਉਪਰੰਤ ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਨਤਾ ਪ੍ਰਾਪਤ ਰਾਜੀਨੀਤਿਕ ਪਾਰਟੀਆਂ ਨੂੰ ਅੰਤਿਮ ਪ੍ਰਕਾਸ਼ਨਾ ਦੀ ਫੋਟੋ ਵੋਟਰ ਸੂਚੀ ਦਾ ਇੱਕ ਇੱਕ ਸੈੱਟ ਅਤੇ ਬਿਨਾਂ ਫੋਟੋ ਸੀ. ਡੀ. ਸਪਲਾਈ ਕੀਤੀ ਗਈ।
ਉਹਨਾਂ ਦੱਸਿਆ ਕਿ ਮਿਤੀ 30 ਸਤੰਬਰ, 2025 ਅਨੁਸਾਰ ਚੋਣ 021 ਤਰਨ ਤਾਰਨ ਹਲਕੇ ਦੇ 222 ਬੂਥਾਂ ਵਿੱਚ ਕੁੱਲ ਵੋਟਰਾਂ ਦੀ ਸੰਖਿਆ 195098 ਹੈ, ਜਿਹਨਾਂ ਵਿੱਚ ਜਨਰਲ ਵੋਟਰਾਂ ਤੋਂ ਪੁਰਸ਼ 101494, ਔਰਤ 92240 ਅਤੇ 8 ਥਰਡ ਜੈਂਡਰ ਹਨ ਅਤੇ ਸਰਵਿਸ ਵੋਟਰਾਂ ਵਿਚੋਂ ਪੁਰਸ਼ 1319 ਅਤੇ ਔਰਤਾਂ 37 ਵੋਟਰ ਹਨ।
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਹਰੇਕ ਵਿਧਾਨ ਸਭਾ ਚੋਣ ਹਲਕੇ ਵਿੱਚ ਪੈਂਦੇ ਪੋਲਿੰਗ ਸਟੇਸ਼ਨਾ ਤੇ ਬੀ. ਐਲ. ਏ. ਨਿਯੁਕਤ ਕਰਨ ਦੀ ਅਪੀਲ ਕੀਤੀ ਗਈ। ਬੀ. ਐਲ. ਏ. ਨਿਯੁਕਤ ਕਰਨ ਲਈ ਸਬੰਧਿਤ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਜਾਂ ਸੈਕਟਰੀ ਵਲੋਂ ਜਿਲ੍ਹਾ ਲੈਵਲ ਤੇ ਬੀ. ਐਲ. ਏ. ਨਿਯੁਕਤ ਕਰਨ ਲਈ ਇੱਕ ਜਿਲਾ ਪੱਧਰੀ ਨੁਮਾਇੰਦਾ ਅਧਿਕਾਰਤ ਕਰਨਗੇ।














