ਡੱਬਵਾਲਾ ਕਲਾਂ ਦੇ ਫ਼ੀਲਡ ਸਟਾਫ਼ ਦੀ ਵੱਖ-ਵੱਖ ਸਿਹਤ ਸੇਵਾਵਾਂ ਸਬੰਧੀ ਕੀਤੀ ਮੀਟਿੰਗ

38

ਫਾਜ਼ਿਲਕਾ 13 ਅਗਸਤ 2025 AJ Di Awaaj

Punjab Desk : ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਉਚੇਚੀ ਨਿਗਰਾਨੀ, ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਦੀ ਦੇਖ-ਰੇਖ ਅਤੇ ਡਾਕਟਰ ਰਿੰਕੂ  ਚਾਵਲਾ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਦੀ ਹਾਜਰੀ ਵਿੱਚ ਡੱਬਵਾਲਾ ਕਲਾਂ  ਦੀਆਂ ਸਮੂਹ ਏ.ਐਨ.ਐਮ., ਮਲਟੀ ਪਰਪਜ਼ ਹੈਲਥ ਵਰਕਰ ਮੇਲ ਅਤੇ ਆਸ਼ਾ ਦੀ ਆਭਾ ਆਈ.ਡੀ. ਅਤੇ ਐਂਟੀ ਡੇਂਗੂ ਗਤੀਵਿਧੀਆਂ ਸਬੰਧੀ ਮੀਟਿੰਗ  ਪੀ ਐਚ ਸੀ  karnikhera  ਵਿਖੇ ਕੀਤੀ ਗਈ। ਜਿਸ  ਵਿਚ  ਜ਼ਿਲੇ ਤੋਂ  ਜਿਲਾ ਪ੍ਰੋਗਰਾਮ  ਮੈਨੇਜਰ  ਰਾਜੇਸ਼ ਕੁਮਾਰ  ਆਸ਼ਾ community  mobilizer  ਵਨਿਤਾ  ਕੁਮਾਰੀ  ਬੀ ਸੀ ਸੀ  ਸੁਖਦੇਵ ਸਿੰਘ  ਅਤੇ  ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਹਾਜਰ ਸੀ
ਡਾਕਟਰ ਰਿੰਕੂ  ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਓਪੀਡੀ ਪਰਚੀ ਦਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਲਈ ਜਰੂਰੀ ਹੈ ਕਿ ਫੀਲਡ ਸਟਾਫ, ਖਾਸਤੌਰ ਤੇ ਸਮੂਹ ਆਸ਼ਾ ਵਰਕਰਾਂ ਵੱਲੋਂ ਆਪਣੇ ਏਰੀਏ ਵਿੱਚ 100 ਪ੍ਰਤੀਸ਼ਤ ਆਭਾ ਆਈ ਡੀ ਬਣਾਉਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੱਚਾ ਬੱਚਾ ਮੌਤ ਦਰ ਤੇ ਠੱਲ ਪਾਉਣ ਲਈ ਉੱਚ ਜੋਖਮ ਵਾਲੀ ਗਰਭਵਤੀ ਔਰਤਾਂ ਦੀ ਨਿਯਮਿਤ ਜਾਂਚ ਅਤੇ ਫੋਲੋ ਅਪ ਕੀਤਾ ਜਾਵੇ। ਗਰਭਵਤੀ ਔਰਤਾਂ ਦੀ ਰਜਿਸ਼ਟ੍ਰੇਸ਼ਨ ਸਮੇਂ ਸਿਰ ਕਰਵਾਈ ਜਾਵੇ ਅਤੇ ਉਹਨਾਂ ਦੇ ਘੱਟੋਂ ਘੱਟ 4 ਚੈੱਕਅੱਪ ਜਰੂਰ ਕਰਵਾਏ ਜਾਣ, ਤਾਂ ਕਿ ਜਨੇਪੇ ਸਮੇਂ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਨੇ ਵਿਭਾਗ ਵੱਲੋਂ ਚੱਲ ਰਹੀ ਪਰਿਵਾਰ ਨਿਯੋਜਨ ਮੁਹਿੰਮ ਅਤੇ ਦਸਤ ਰੋਕੂ ਪੰਦਰਵਾੜੇ ਬਾਰੇ ਵੀ ਜਾਣਕਾਰੀ ਦਿੱਤੀ। ਡੀ ਪੀ ਐਮ  ਰਾਜੇਸ਼ ਕੁਮਾਰ ਨੇ  ਆਸ਼ਾ ਵਰਕਰ  ਨੂੰ  ਅਪਣੀ ਡਾਇਰੀ ਤੇ ਸਾਰਾ ਕੰਮ  ਕਰਨ  ਬਾਰੇ  ਹਿਦਾਇਤਾਂ ਜਾਰੀ ਕੀਤੀਆਂ ਅਤੇ  ਹਾਈ ਰਿਸਕ  गर्भवती  ਮਹਿਲਾਵਾਂ  ਦਾ  ਚੈੱਕ  ਉਪ ਅਤੇ  follow  up  ਬਾਰੇ  ਵਿਸਤਾਰ ਨਾਲ ਜਾਨਕਾਰੀ ਦਿੱਤੀ.  ਵਨਿਤਾ  ਮੈਡਮ ਨੇ ਐਂਟੀ ਡੇਂਗੂ ਮੁਹਿੰਮ ਬਾਰੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਥਾਂ-ਥਾਂ ‘ਤੇ ਪਾਣੀ ਜਮ੍ਹਾਂ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਵੱਧ ਜਾਂਦੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬੁਖਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਹਨਾਂ ਨੇ ਫੀਲਡ ਸਟਾਫ ਨੂੰ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਡੇਂਗੂ ਤੇ ਵਾਰ ਮੁਹਿੰਮ ਅਧੀਨ ਐਂਟੀ ਲਾਰਵਾ ਗਤੀਵਿਧੀਆਂ ਕਰਨ ਦੇ ਨਾਲ ਨਾਲ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ। ਐਂਟੀ ਡੇਂਗੂ ਗਤੀਵਿਧੀਆਂ ਵਿਚ ਆਸ਼ਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਇਸ ਮੌਕੇ  ਸਟਾਫ ਹਾਜ਼ਰ ਸਨ