ਫ਼ਰੀਦਕੋਟ, 22 ਨਵੰਬਰ 2025 AJ DI Awaaj
Punjab Desk : ਯੁਵਕ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਰਾ ਯੁਵਾ ਭਾਰਤ ਫ਼ਰੀਦਕੋਟ ਵੱਲੋਂ ਅੱਜ ਸਰਦਾਰ ਵੱਲਭ ਭਾਈ ਪਟੇਲ ਦੇ 150ਵੇਂ ਜਨਮ ਦਿਵਸ ਮੌਕੇ ਇੱਕ ਵਿਸ਼ਾਲ ਪੈਦਲ ਯਾਤਰਾ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜੀ.ਏ. ਫ਼ਰੀਦਕੋਟ ਸ. ਗੁਰਕਿਰਨਦੀਪ ਸਿੰਘ ਵੀ ਵਿਸੇਸ਼ ਤੌਰ ਤੇ ਹਾਜ਼ਰ ਸਨ।
ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਸਮਰਪਿਤ ਇਹ ਪੈਦਲ ਯਾਤਰਾ ⁰ਸੱਭਿਆਚਾਰਕ ਕੇਂਦਰ ਫ਼ਰੀਦਕੋਟ ਤੋਂ ਸ਼ੁਰੂ ਹੋਈ ਅਤੇ ਨਹਿਰੂ ਸਟੇਡੀਅਮ ਵਿਖੇ ਸਮਾਪਤ ਹੋਈ। ਲਗਭਗ 600 ਸਕੂਲੀ ਵਿਦਿਆਰਥੀਆਂ, ਕਾਲਜ ਦੇ ਵਿਦਿਆਰਥੀਆਂ ਅਤੇ ਯੁਵਾਵਾਂ ਨੇ ਭਾਗ ਲੈਂਦਿਆਂ ਬੜੀ ਉਤਸ਼ਾਹ ਭਰੀ ਭਾਗੀਦਾਰੀ ਨਿਭਾਈ। ਇਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮੱਰਪਿਤ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।
ਇਸ ਮੌਕੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਇਹ ਭਾਗੀਦਾਰੀ ਸਰਦਾਰ ਪਟੇਲ ਦੀ ਏਕਤਾ, ਅਟੱਲਤਾ ਅਤੇ ਰਾਸ਼ਟਰੀ ਅਖੰਡਤਾ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੀ ਸੋਚ ਨੂੰ ਅੱਗੇ ਵਧਾਉਂਦੀ ਹੈ। ਫ਼ਰੀਦਕੋਟ ਵਾਸੀਆਂ ਨੇ ਵੀ ਪੈਦਲ ਯਾਤਰਾ ਨੂੰ ਪੂਰਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ 1947 ਵਿੱਚ ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਵੱਖ-ਵੱਖ ਰਾਜਾਂ ਨੂੰ ਇੱਕਜੁਟ ਕਰ ਕੇ ਸਾਡੇ ਦੇਸ਼ ਨੂੰ ਇਕ ਮਹਾਨ ਦੇਸ਼ ਵਜੋਂ ਸੰਜੋਣ ਵਿੱਚ ਸ. ਪਟੇਲ ਦਾ ਅਹਿਮ ਯੋਗਦਾਨ ਹੈ। ਇਸ ਲਈ ਅੱਜ ਉਨ੍ਹਾਂ ਦੇ 150ਵੇਂ ਜਨਮਦਿਨ ਨੂੰ ਸਮਰਪਿਤ ਯੂਨਿਟੀ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਏਕਤਾ ਲਈ ਉਨ੍ਹਾਂ ਦਾ ਵਿਸ਼ਾਲ ਯੋਗਦਾਨ ਭਵਿੱਖੀ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।
ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਸ੍ਰੀ ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੁੱਲਰ (ਲੇਖਾ) ਅਤੇ ਪ੍ਰਬੰਧਕ ਅਫਸਰ, ਦਲੇਰ ਸਿੰਘ ਡੋਡ ਪੀ. ਏ ਟੂ ਐੱਮ ਪੀ ਤੋਂ ਇਲਾਵਾ ਹੋਰ ਹਾਜ਼ਰ ਸਨ












