ਮਲੋਟ 06 Dec 2025 AJ DI Awaaj
Punjab Desk : ਮਲੋਟ ਵਿੱਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਦੋ ਟਰੱਕਾਂ ਦੇ ਵਿਚਕਾਰ ਇੱਕ ਕਾਰ ਬੁਰੀ ਤਰ੍ਹਾਂ ਫਸ ਗਈ। ਇਹ ਕਾਰ ਤਿੰਨ ਵਿਦਿਆਰਥੀ ਚਲਾ ਰਹੇ ਸਨ, ਜੋ ਪੇਪਰ ਦੇਣ ਲਈ ਨਿਕਲੇ ਸਨ।
ਮੌਜੂਦਾ ਜਾਣਕਾਰੀ ਮੁਤਾਬਕ, ਬੱਸ ਸਟੈਂਡ ਨੇੜੇ ਰੈੱਡ ਲਾਈਟ ’ਤੇ ਇੱਕ ਟਰੱਕ ਰੁਕਿਆ ਹੋਇਆ ਸੀ। ਉਸਦੇ ਪਿੱਛੇ ਕਾਰ ਨੇ ਵੀ ਬਰੇਕ ਲਗਾ ਦਿੱਤੇ, ਪਰ ਕਾਰ ਦੇ ਪਿੱਛੇ ਤੇਜ਼ ਰਫ਼ਤਾਰ ਵਿੱਚ ਆ ਰਿਹਾ ਹੋਰ ਟਰੱਕ ਸਮੇਂ ’ਤੇ ਨਾ ਰੁਕ ਸਕਿਆ ਅਤੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਅੱਗੇ ਖੜ੍ਹੇ ਟਰੱਕ ਦੇ ਥੱਲੇ ਘੁੱਸ ਗਈ।
ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਜਦਕਿ ਦੋਵੇਂ ਟਰੱਕਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਤਿੰਨੋ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ*ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਰਾਹਗੀਰਾਂ ਦੀ ਮਦਦ ਨਾਲ ਰੇਸਕਿਊ ਓਪਰੇਸ਼ਨ ਕੀਤਾ ਗਿਆ। ਹਾਦਸੇ ਤੋਂ ਬਾਅਦ ਦੋਵੇਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।














