ਕਾਂਗਰਸ ਵਿੱਚ ਵੱਡਾ ਫੇਰਬਦਲ, ਸੂਬਿਆਂ ਦੇ ਇੰਚਾਰਜ ਬਦਲੇ, ਪੰਜਾਬ ਵਿੱਚ ਨਵੀਂ ਜ਼ਿੰਮੇਵਾਰੀ ਸੌਪੀ

21

15 ਫਰਵਰੀ 2025..Aj Di Awaaj

ਕਾਂਗਰਸ ਪ੍ਰਧਾਨ ਨੇ ਪਾਰਟੀ ਸੰਗਠਨ ਵਿੱਚ ਵੱਡਾ ਫੇਰਬਦਲ ਕੀਤਾ ਹੈ ਅਤੇ ਕਈ ਰਾਜਾਂ ਲਈ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ। ਇਸ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕਰਨਾ ਹੈ। ਇਹ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਸਾਂਝੀ ਕੀਤੀ ਗਈ।            ਜਿਸ ਅਨੁਸਾਰ, ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਹੁਕਮਾਂ ‘ਤੇ, ਡਾ. ਸਈਦ ਨਸੀਰ ਹੁਸੈਨ ਨੂੰ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਹ ਜ਼ਿੰਮੇਵਾਰੀ ਪਹਿਲਾਂ ਦੇਵੇਂਦਰ ਯਾਦਵ ਕੋਲ ਸੀ ਅਤੇ ਉਨ੍ਹਾਂ ਨੂੰ ਪਾਰਟੀ ਨੇ ਦਸੰਬਰ 2023 ਵਿੱਚ ਇਹ ਜ਼ਿੰਮੇਵਾਰੀ ਦਿੱਤੀ ਸੀ।

ਇਸ ਤੋਂ ਇਲਾਵਾ, ਵੱਖ-ਵੱਖ ਰਾਜਾਂ ਲਈ ਨਵੇਂ ਇੰਚਾਰਜ ਕੀਤੇ ਗਏ ਨਿਯੁਕਤ :-

ਸਮ੍ਰਿਤੀ ਰਜਨੀ ਪਾਟਿਲ – ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ
ਬੀ.ਕੇ. ਹਰੀਪ੍ਰਸਾਦ – ਹਰਿਆਣਾ
ਹਰੀਸ਼ ਚੌਧਰੀ – ਮੱਧ ਪ੍ਰਦੇਸ਼
ਗਿਰੀਸ਼ ਚੋਡਣਕਰ – ਤਾਮਿਲਨਾਡੂ ਅਤੇ ਪੁਡੂਚੇਰੀ
ਅਜੈ ਕੁਮਾਰ ਲੱਲੂ – ਉੜੀਸਾ
ਕੇ. ਰਾਜੂ – ਝਾਰਖੰਡ
ਮੀਨਾਕਸ਼ੀ ਨਟਰਾਜਨ – ਤੇਲੰਗਾਨਾ
ਸਪਤਗਿਰੀ ਸ਼ੰਕਰ ਉਲਕਾ – ਮਨੀਪੁਰ, ਤ੍ਰਿਪੁਰਾ, ਸਿੱਕਮ ਅਤੇ ਨਾਗਾਲੈਂਡ
ਕ੍ਰਿਸ਼ਨ ਅਲਾਵਰੁ – ਬਿਹਾਰ
ਕਾਂਗਰਸ ਨੇ ਆਪਣੇ ਸਾਬਕਾ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦੀਪਕ ਬਾਵਰੀਆ, ਮੋਹਨ ਪ੍ਰਕਾਸ਼, ਭਰਤ ਸਿੰਘ ਸੋਲੰਕੀ, ਰਾਜੀਵ ਸ਼ੁਕਲਾ, ਅਜੇ ਕੁਮਾਰ ਅਤੇ ਦੇਵੇਂਦਰ ਯਾਦਵ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।

ਭੁਪੇਸ਼ ਬਘੇਲ ਦੀ ਨਵੀਂ ਜ਼ਿੰਮੇਵਾਰੀ

ਭੁਪੇਸ਼ ਬਘੇਲ ਦੀ ਨਿਯੁਕਤੀ ਨੂੰ ਪੰਜਾਬ ਦੀ ਸਿਆਸਤ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਉਹ ਸੰਗਠਨ ਨੂੰ ਮਜ਼ਬੂਤ ​​ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਬਘੇਲ ਦੀ ਅਗਵਾਈ ‘ਚ ਕਾਂਗਰਸ ਨੇ ਛੱਤੀਸਗੜ੍ਹ ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ‘ਚ ਵੀ ਕਾਂਗਰਸ ਨੂੰ ਫਿਰ ਤੋਂ ਮਜ਼ਬੂਤ ​​ਕਰੇਗੀ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਉਪ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ 2027 ਵਿੱਚ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।