RSS ਨੇਤਾ ਦੇ ਪੋਤੇ ਦੇ ਕਤ*ਲ ਮਾਮਲੇ ਵਿੱਚ ਵੱਡੀ ਕਾਰਵਾਈ

59

ਫਿਰੋਜ਼ਪੁਰ 20 Nov 2025 AJ DI Awaaj

Punjab Desk : ਫਿਰੋਜ਼ਪੁਰ ਪੁਲਿਸ ਨੇ RSS ਆਗੂ ਦੇ ਪੋਤੇ ਨਵੀਨ ਕੁਮਾਰ ਦੀ ਹੱ*ਤਿਆ ਮਾਮਲੇ ਵਿੱਚ ਤੀਜੇ ਮੁਲਜ਼ਮ ਜਤਿਨ ਕਾਲੀ ਨੂੰ ਗ੍ਰਿਫ਼*ਤਾਰ ਕਰ ਲਿਆ ਹੈ। ਪੁਲਿਸ ਨੂੰ ਦੇਰ ਰਾਤ ਉਸਦੀ ਸ਼ਹਿਰ ਵਿੱਚ ਮੌਜੂਦਗੀ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਸੀਆਈਏ ਟੀਮ ਨੇ ਆਰਿਫਕੇ ਰੋਡ ‘ਤੇ ਨਾਕਾ ਲਗਾਇਆ। ਰੁਕਣ ਦਾ ਇਸ਼ਾਰਾ ਕਰਨ ‘ਤੇ ਜਤਿਨ ਨੇ ਬਾਈਕ ਭਜਾਈ ਅਤੇ ਪੁਲਿਸ ‘ਤੇ ਫਾ*ਇਰਿੰਗ ਕੀਤੀ। ਇਕ ਗੋ*ਲੀ ਪੁਲਿਸ ਵਾਹਨ ਦੇ ਫਰੰਟ ਸ਼ੀਸ਼ੇ ਵਿੱਚ ਲੱਗੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਉਸ ਦੇ ਪੈਰ ਵਿੱਚ ਗੋਲੀ ਮਾਰੀ ਅਤੇ ਉਸ ਨੂੰ ਕਾਬੂ ਕਰ ਲਿਆ।

ਐੱਸਐੱਸਪੀ ਭੁਪਿੰਦਰ ਸਿੰਘ ਮੁਤਾਬਿਕ ਜਤਿਨ ਕਾਲੀ ਨੇ ਨਵੀਨ ਦੀ ਹੱਤਿ*ਆ ਦੀ ਸਾਜ਼ਿਸ਼ ਵਿੱਚ ਭੂਮਿਕਾ ਨਿਭਾਈ ਸੀ ਅਤੇ ਹਮਲਾਵਰਾਂ ਨੂੰ 1 ਲੱਖ ਰੁਪਏ ਵੀ ਦਿੱਤੇ ਸਨ। ਮੁਲਜ਼ਮ ਤੋਂ 32 ਬੋਰ ਦਾ ਪਿਸ*ਤੌਲ ਅਤੇ ਬਾਈਕ ਬਰਾਮਦ ਕੀਤੀ ਗਈ ਹੈ। ਪੁਲਿਸ ਜਾਂਚ ਜਾਰੀ ਹੈ ਅਤੇ ਉਸ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹ*ਥਿਆਰ ਯੂਪੀ ਤੋਂ ਲਿਆਂਦੇ ਗਏ ਸਨ।

ਇਸ ਮਾਮਲੇ ਵਿੱਚ ਹੁਣ ਤੱਕ 3 ਮੁਲਜ਼ਮ ਗ੍ਰਿਫ਼*ਤਾਰ ਹੋ ਚੁੱਕੇ ਹਨ, ਜਦਕਿ 2 ਦੀ ਭਾਲ ਜਾਰੀ ਹੈ।

ਯਾਦ ਰਹੇ ਕਿ 16 ਨਵੰਬਰ ਨੂੰ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਵਿੱਚ ਬਦਮਾਸ਼ਾਂ ਨੇ ਨਵੀਨ ਕੁਮਾਰ ਨੂੰ ਉਸਦੇ ਬੱਚਿਆਂ ਨੂੰ ਸਕੂਲ ਤੋਂ ਲਿਜਾਣ ਜਾਂਦੇ ਸਮੇਂ ਸਿਰ ਵਿੱਚ ਗੋ*ਲੀ ਮਾਰ ਕੇ ਕਤ*ਲ ਕਰ ਦਿੱਤਾ ਸੀ। ਹਸਪਤਾਲ ਪਹੁੰਚਾਉਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿ*ਤਕ ਘੋਸ਼ਿਤ ਕੀਤਾ ਸੀ।