ਮਜੀਠੀਆ ਮਾਮਲਾ ਐਸਆਈਟੀ ਵੱਲੋਂ ਸਰਚ ਵਾਰੰਟ ਲਈ ਮੁਹਾਲੀ ਕੋਰਟ ‘ਚ ਪਟੀਸ਼ਨ

8

05 ਅਪ੍ਰੈਲ 2025 ਅੱਜ ਦੀ ਆਵਾਜ਼   

ਮਜੀਠੀਆ ਨਸ਼ਾ ਕੇਸ: ਐਸਆਈਟੀ ਵੱਲੋਂ ਸਰਚ ਵਾਰੰਟ ਦੀ ਮੰਗ, 5 ਅਪ੍ਰੈਲ ਨੂੰ ਸੁਣਵਾਈ

ਐਸਆਈਟੀ ਵੱਲੋਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਘਰ ਦੀ ਤਲਾਸ਼ ਲਈ ਮੁਹਾਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਵੇਗੀ। ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ ਨਵਾਂ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕੇਸ ਪਹਿਲੀ ਵਾਰ 2022 ਵਿੱਚ ਕਾਂਗਰਸ ਸਰਕਾਰ ਦੌਰਾਨ ਭੋਲਾ ਨਸ਼ਾ ਮਾਮਲੇ ਨਾਲ ਜੋੜ ਕੇ ਦਰਜ ਕੀਤਾ ਗਿਆ ਸੀ। ਮਜੀਠੀਆ ਨੂੰ ਬਾਅਦ ਵਿੱਚ ਜੇਲ੍ਹ ਵੀ ਹੋਈ। ਹੁਣ ਪੰਜਾਬ ਸਰਕਾਰ ਨੇ 5ਵੀਂ ਵਾਰੀ ਐਸਆਈਟੀ ਗਠਿਤ ਕੀਤੀ ਹੈ, ਜਿਸ ਦੀ ਅਗਵਾਈ ਆਈਜੀ ਵਰਣ ਸ਼ਰਮਾ ਕਰ ਰਹੇ ਹਨ। ਟੀਮ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ।