ਮਹਾਰਾਸ਼ਟਰ ਨੂੰ ਮਿਲੇਗੀ ਪਹਿਲੀ ਮਹਿਲਾ ਡਿਪਟੀ ਸੀਐੱਮ

27

ਮਹਾਰਾਸ਼ਟਰ 31 Jan 2026 AJ DI Awaaj

National Desk :  ਮਰਹੂਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਮਹਾਰਾਸ਼ਟਰ ਦੀ ਨਵੀਂ ਡਿਪਟੀ ਮੁੱਖ ਮੰਤਰੀ ਬਣਨ ਜਾ ਰਹੀਆਂ ਹਨ। ਸ਼ਨੀਵਾਰ ਦੁਪਹਿਰ 2 ਵਜੇ ਉਨ੍ਹਾਂ ਨੂੰ ਐਨਸੀਪੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਉਹ ਸੂਬੇ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਹੋਣਗੀਆਂ ਅਤੇ ਅੱਜ ਸ਼ਾਮ 5 ਵਜੇ ਸਹੁੰ ਚੁੱਕਣਗੀਆਂ।

ਸੁਨੇਤਰਾ ਪਵਾਰ ਨੂੰ ਨੇਤਾ ਚੁਣਨ ਲਈ ਐਨਸੀਪੀ ਵਿਧਾਇਕ ਦਲ ਅਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੀ ਵਿਧਾਨ ਭਵਨ ਵਿੱਚ ਬੈਠਕ ਹੋਈ, ਜਿੱਥੇ ਦਿਲੀਪ ਵਲਸੇ ਪਾਟਿਲ ਵੱਲੋਂ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ, ਜਿਸ ਨੂੰ ਸਭ ਨੇ ਮਨਜ਼ੂਰੀ ਦਿੱਤੀ।

ਡਿਪਟੀ ਸੀਐੱਮ ਦੀ ਸਹੁੰ ਤੋਂ ਪਹਿਲਾਂ ਸੁਨੇਤਰਾ ਪਵਾਰ ਨੇ ਰਾਜ ਸਭਾ ਸਾਂਸਦ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ 28 ਜਨਵਰੀ ਨੂੰ ਬਾਰਾਮਤੀ ਵਿੱਚ ਹੋਏ ਪਲੇਨ ਕ੍ਰੈਸ਼ ਦੌਰਾਨ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ।

ਸਹੁੰ ਸਮਾਗਮ ਲਈ ਐਨਸੀਪੀ ਦੇ ਸਾਰੇ ਵਿਧਾਇਕਾਂ ਨੂੰ ਸ਼ਾਮ 4:30 ਵਜੇ ਰਾਜ ਭਵਨ ਦੇ ਲੋਕ ਭਵਨ ਵਿੱਚ ਬੁਲਾਇਆ ਗਿਆ ਹੈ। ਇੱਥੇ ਸੁਨੇਤਰਾ ਪਵਾਰ ਸ਼ਾਮ 5 ਵਜੇ ਮਹਾਰਾਸ਼ਟਰ ਦੀ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੀਆਂ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਰਹਿਣਗੇ।