ਮੈਡਮ ਖੁਸ਼ਬੂ ਸਵਨਾ ਵੱਲੋਂ ਗਊ ਪੂਜਾ, ਕਿਹਾ ਗਊ ਸੇਵਾ ਸਭ ਤੋਂ ਵੱਡੀ ਸੇਵਾ

43

ਫਾਜ਼ਿਲਕਾ  19 ਅਗਸਤ 2025 AJ DI Awaaj
Punjab Desk : ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਅਤੇ ਖੁਸ਼ੀ ਫਾਊਂਡੇਸ਼ਨ ਦੇ ਚੇਅਰ ਪਰਸਨ ਮੈਡਮ ਖੁਸ਼ਬੂ ਸਵਨਾ ਨੇ ਸ੍ਰੀ ਗੁਰੂ ਨਰਾਇਣ ਸੇਵਾ ਵੈਲਫੇਅਰ ਸੋਸਾਇਟੀ ਜੱਟ ਵਾਲੀ ਗਊਸ਼ਾਲਾ ਵਿਖੇ ਪਹੁੰਚ ਕੇ ਗਊ ਮਾਤਾ ਦੀ ਪੂਜਾ ਕੀਤੀ| ਉਹਨਾਂ ਕਿਹਾ ਕਿ ਗਊ ਮਾਤਾ ਦੀ ਸੇਵਾ  ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ |
ਮੈਡਮ ਖੁਸ਼ਬੂ ਸਵਨਾ ਨੇ  ਜਨਮ ਅਸ਼ਟਮੀ ਦੀਆਂ ਫਾਜ਼ਿਲਕਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਦਾ ਤਿਉਹਾਰ ਸਭਨਾਂ ਲਈ ਖੁਸ਼ੀਆਂ ਭਰਿਆ ਹੈ | ਉਨਾਂ ਕਿਹਾ ਕੀ ਉਹ ਇਸ ਸ਼ੁਭ ਦਿਹਾੜੇ ਮੌਕੇ ਗਊਸ਼ਾਲਾ ਵਿਖੇ ਪਹੁੰਚੇ ਹਨ ਤੇ ਗਊ ਮਾਤਾ ਦੀ ਪੂਜਾ ਕਰਕੇ ਉਨਾਂ ਨੇ ਅਸ਼ੀਰਵਾਦ ਲਿਆ ਹੈ। ਉਨ੍ਹਾਂ ਕਿਹਾ ਕੀ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਤੇ ਮਾਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ|
ਉਹਨਾਂ ਕਿਹਾ ਕਿ ਹਰ ਕਿਸੇ ਨਾਗਰਿਕ ਨੂੰ ਗਊਸ਼ਾਲਾ ਵਿਖੇ ਪਹੁੰਚ ਕੇ ਗਊ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਇੱਛਾ ਅਨੁਸਾਰ ਦਾਨ ਪੁੰਨ ਵੀ ਕਰਨਾ ਚਾਹੀਦਾ ਹੈ|
ਇਸ ਮੌਕੇ ਸੰਦੀਪ ਚਲਾਣਾ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ|