26 ਮਾਰਚ 2025 Aj Di Awaaj
ਲੁਧਿਆਣਾ ਵਿੱਚ ਇੱਕ 20 ਸਾਲਾ ਮਹਿਲਾ ਨੂੰ ਵਿਅਾਹ ਦਾ ਝਾਂਸਾ ਦੇ ਕੇ ਇੱਕ ਵਿਅਾਹਸ਼ੁਦਾ ਆਦਮੀ ਨੇ ਸ਼ਾਰੀਰੀਕ ਸੰਬੰਧ ਬਣਾਏ। ਮੁਲਜ਼ਮ ਮੁਨਸ ਗੋਸਵਾਮੀ ਨੇ ਮਹਿਲਾ ਨੂੰ ਵਿਆਹ ਦੇ ਵਾਅਦੇ ਨਾਲ ਫਸਾਇਆ ਅਤੇ 1 ਮਾਰਚ 2024 ਨੂੰ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਲੈ ਜਾ ਕੇ ਸ਼ਾਰੀਰੀਕ ਸੰਬੰਧ ਬਣਾਏ। ਬਾਅਦ ਵਿੱਚ, ਮਹਿਲਾ ਨੂੰ ਪਤਾ ਲੱਗਾ ਕਿ ਗੋਸਵਾਮੀ ਪਹਿਲਾਂ ਹੀ ਵਿਆਹਿਆ ਹੋਇਆ ਹੈ। ਜਦੋਂ ਉਸਨੇ ਉਸਨੂੰ ਇਗਨੋਰ ਕਰਨਾ ਸ਼ੁਰੂ ਕੀਤਾ, ਤਾਂ ਮੁਲਜ਼ਮ ਨੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। 7 ਫਰਵਰੀ 2025 ਨੂੰ ਮਹਿਲਾ ਆਪਣੀ ਭੈਣ ਨਾਲ ਪੰਚਕੁਲਾ ਚਲੀ ਗਈ।
ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗੋਸਵਾਮੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
