ਲਖਨਊ: ਚੱਲਦੀ ਸਲੀਪਰ ਬੱਸ ’ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਜਾ*ਨ ਗਈ

56

ਅੱਜ ਦੀ ਆਵਾਜ਼ | 15 ਮਈ 2025

ਲਖਨਊ ‘ਚ ਭਿਆਨਕ ਸੜਕ ਹਾਦਸਾ: ਚੱਲਦੀ ਸਲੀਪਰ ਬੱਸ ਨੂੰ ਲੱਗੀ ਅੱਗ, 5 ਯਾਤਰੀਆਂ ਦੀ ਦਰਦਨਾਕ ਮੌ*ਤ

ਲਖਨਊ ਦੇ ਮੋਹਨਲਾਲਗੰਜ ਇਲਾਕੇ ‘ਚ ਅੱਜ ਸਵੇਰੇ ਇੱਕ ਡਬਲ-ਡੈਕਰ ਸਲੀਪਰ ਬੱਸ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਪੰਜ ਲੋਕਾਂ ਦੀ ਜਾਨ ਚਲੀ ਗਈ। ਮ੍ਰਿ*ਤਕਾਂ ‘ਚ ਦੋ ਬੱਚੇ, ਦੋ ਔਰਤਾਂ ਅਤੇ ਇੱਕ ਆਦਮੀ ਸ਼ਾਮਲ ਹਨ। ਹਾਦਸਾ ਸਵੇਰੇ 5 ਵਜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) ‘ਤੇ ਵਾਪਰਿਆ ਜਦੋਂ ਇਹ ਬੱਸ ਬਿਹਾਰ ਤੋਂ ਦਿੱਲੀ ਵੱਲ ਰਵਾਨਾ ਸੀ।

60 ਯਾਤਰੀਆਂ ਨਾਲ ਭਰੀ ਇਹ ਬੱਸ ਜਦ ਲਖਨਊ ਦੇ ਨੇੜੇ ਪਹੁੰਚੀ ਤਾਂ ਅਚਾਨਕ ਧੂੰਆ ਭਰ ਗਿਆ ਅਤੇ ਕੁਝ ਹੀ ਪਲਾਂ ‘ਚ ਅੱਗ ਨੇ ਪੂਰੀ ਬੱਸ ਨੂੰ ਆਪਣੇ ਘੇਰੇ ‘ਚ ਲੈ ਲਿਆ। ਚਸ਼ਮਦੀਦਾਂ ਮੁਤਾਬਕ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ, ਜਦਕਿ ਸੌਂਦੇ ਹੋਏ ਕਈ ਯਾਤਰੀ ਬੱਸ ‘ਚ ਫਸ ਗਏ।

ਇੱਕ ਵਾਧੂ ਸੀਟ ਡਰਾਈਵਰ ਦੀ ਸੀਟ ਨੇੜੇ ਹੋਣ ਕਰਕੇ ਬੱਸ ਤੋਂ ਉਤਰਨ ਵਿੱਚ ਬਾਧਾਵਾਂ ਆਈਆਂ, ਜਿਸ ਕਰਕੇ ਕਈ ਲੋਕ ਪਿੱਛੇ ਰਹਿ ਗਏ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਅੱਗ ਬੁਝਾਉ ਟੀਮ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਬਚਾਅ ਕਾਰਜ ਸ਼ੁਰੂ ਕੀਤਾ। ਏਸੀਪੀ ਰਜਨੀਸ਼ ਵਰਮਾ ਨੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ। ਅੱਧੀ ਦਰਜਨ ਤੋਂ ਵੱਧ ਫਾਇਰ ਇੰਜਣਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਮ੍ਰਿ*ਤਕਾਂ ਦੀਆਂ ਲਾਸ਼ਾਂ ਬੱਸ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।

ਬੱਸ ਵਿਚ ਸਵਾਰ ਯਾਤਰੀਆਂ ਦਾ ਸਾਰਾ ਸਮਾਨ ਅੱਗ ‘ਚ ਸੜ ਕੇ ਰਾਖ ਹੋ ਗਿਆ। ਹਾਲਾਤ ਦੇ ਗੰਭੀਰ ਹੋਣ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।