ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਲਈ ਜੀਵਤ ਪ੍ਰਮਾਣ ਪੱਤਰ ਕੈਂਪ

18
“ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ…” ਉਮਰ ਅਬਦੁੱਲਾ ਖ਼ਿਲਾਫ਼ ਚੋਣ ਕਮਿਸ਼ਨਰ ਨੂੰ ਭੇਜੀ ਗਈ ਸ਼ਿਕਾਇਤ, BJP ਨੇਤਾ ਵੱਲੋਂ ਲਗਾਏ ਗਏ ਇਹ ਦੋਸ਼।

ਫ਼ਰੀਦਕੋਟ, 31 ਅਕਤੂਬਰ 2025 AJ DI Awaaj

Punjab Desk : ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਧਿਕਾਰੀ, ਫ਼ਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਵੀ ਸਾਬਕਾ ਸੈਨਿਕ ਪੈਨਸ਼ਨਰਜ਼, ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਫੌਜੀ ਪਰਿਵਾਰਕ ਪੈਨਸ਼ਨਰਜ਼ ਦੀ ਨਵੰਬਰ 2025 ਮਹੀਨੇ ਵਿੱਚ ਹਾਜ਼ਰੀ ਲੱਗਣਯੋਗ ਹੈ, ਉਨ੍ਹਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਕੈਂਪ ਦਫਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ, ਤਲਵੰਡੀ ਰੋਡ, ਫ਼ਰੀਦਕੋਟ ਵਿਖੇ 3 ਨਵੰਬਰ 2025 ਤੋਂ 17 ਨਵੰਬਰ 2025 ਤੱਕ, ਸਰਕਾਰੀ ਛੁੱਟੀਆਂ ਤੋਂ ਇਲਾਵਾ, ਹਰ ਰੋਜ਼ ਦਫ਼ਤਰੀ ਸਮੇਂ ਦੌਰਾਨ ਲਗਾਏ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਸਾਰੇ ਹਾਜ਼ਰੀ ਲਗਾਉਣਯੋਗ ਪੈਨਸ਼ਨਰ ਆਪਣਾ ਫੌਜੀ ਪੈਨਸ਼ਨ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸਬੁੱਕ (ਜਿਸ ਵਿੱਚ ਪੈਨਸ਼ਨ ਆਉਂਦੀ ਹੈ) ਅਤੇ ਉਹ ਮੋਬਾਇਲ ਫ਼ੋਨ ਜਿਸ ’ਤੇ ਪੈਨਸ਼ਨ ਦਾ ਮੈਸੇਜ ਪ੍ਰਾਪਤ ਹੁੰਦਾ ਹੈ, ਨਾਲ ਲੈ ਕੇ ਦਫਤਰ ਵਿੱਚ ਹਾਜ਼ਰ ਹੋਣ।

ਉਨ੍ਹਾਂ ਨੇ ਸਾਰੇ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਪੂਰਾ ਲਾਭ ਉਠਾਉਣ