ਫਿਰੋਜ਼ਪੁਰ 22 ਅਗਸਤ 2025 AJ DI Awaaj
Punjab Desk : ਪੰਜਾਬ ਸਟੇਟ ਨਰਸਿਜ਼ ਐਸੋਸੀਏਸ਼ਨ ਦਾ ਇੱਕ ਵਫਦ ਸੂਬਾ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਕੰਵਲ ਦੀ ਅਗਵਾਈ ਵਿੱਚ ਅੱਜ ਮਾਨਯੋਗ ਸਿਹਤ ਮੰਤਰੀ ਜੀ ਪੰਜਾਬ ਡਾਕਟਰ ਬਲਬੀਰ ਸਿੰਘ ਨੂੰ ਕਪੂਰਥਲਾ ਜਿਲੇ ਵਿੱਚ ਦੌਰੇ ਤੇ ਆਉਣ ਸਮੇਂ ਸਬ ਡਵੀਜਨਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਮਿਲਿਆ।ਪੰਜਾਬ ਸਟੇਟ ਨਰਸਿਜ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਸਿਹਤ ਮੰਤਰੀ ਜੀ ਨੂੰ ਆਪਣੇ ਕੇਡਰ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਇਕ ਮੰਗ ਪੱਤਰ ਦਿੱਤਾ। ਇਸ ਮੰਗ ਪੱਤਰ ਵਿੱਚ ਨਰਸਿੰਗ ਕੇਡਰ ਦੇ ਮੁਲਾਜ਼ਮਾਂ ਦਾ ਗ੍ਰੇਡ ਪੇ ਵਿੱਚ ਸੋਧ ਕਰਨ ਅਤੇ ਕੁਲਜੀਤ ਕੁਮਾਰ ਬਨਾਮ ਪੰਜਾਬ ਸਟੇਟ ਅਤੇ ਨਿੰਦਰਜੀਤ ਕੌਰ ਬਨਾਮ ਪੰਜਾਬ ਸਟੇਟ ਦੇ ਕੇਸ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ, ਸੈਂਟਰ ਸਰਕਾਰ ਅਤੇ ਦੂਜੇ ਸੂਬਿਆਂ ਦੀ ਤਰ੍ਹਾਂ ਨਰਸਿੰਗ ਕੇਡਰ ਦੇ ਮੁਲਾਜ਼ਮਾਂ ਨੂੰ ਇਨ ਸਰਵਿਸ ਐਜੂਕੇਸ਼ਨ ਲਾਗੂ ਕਰਵਾਉਣ, ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਦੀ ਕੱਟੀ ਗਈ ਏਸੀਪੀ ਬਹਾਲ ਕਰਨ, ਪੰਜਾਬ ਸਰਕਾਰ ਦੁਆਰਾ 25-7-25 ਦਾ ਅਮੈਂਡਮੈਂਟ ਕੀਤਾ ਹੋਇਆ ਸਰਵਿਸ ਰੂਲ ਵਾਪਸ ਲੈਣ ਸਬੰਧੀ, ਅਮਰਨਾਥ ਯਾਤਰਾ ਵਿੱਚ ਲੱਗ ਰਹੀਆਂ ਡਿਊਟੀਆਂ ਦਾ ਬਕਾਇਆ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਦੂਜੇ ਸੂਬਿਆਂ ਦੀ ਤਰ੍ਹਾਂ ਨਰਸਿੰਗ ਅਫਸਰ ਦਾ ਨਾਮ ਰੱਖਣ ਬਾਰੇ, ਅਤੇ ਨਰਸਿੰਗ ਸਟਾਫ ਦੀਆਂ ਪੋਸਟਾਂ ਦਾ ਪ੍ਰਮੋਸ਼ਨ ਚੈਨਲ ਆਈ ਸੀ ਐਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਗੂ ਕਰਵਾਉਣ ਲਈ, ਨਵੀਂ ਭਰਤੀ ਆਬਾਦੀ ਅਤੇ ਬੈਡਾਂ ਦੇ ਅਨੁਪਾਤ ਅਨੁਸਾਰ ਕਰਨ ਲਈ ਨਵੀਆਂ ਪੋਸਟਾਂ ਕ੍ਰੀਏਟ ਕਰਨ , ਆਦਿ ਮੁੱਦਿਆਂ ਦੇ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ, ਮਾਨਯੋਗ ਸਿਹਤ ਮੰਤਰੀ ਜੀ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਾਲ ਹਾਜ਼ਰ ਨਰਸਿੰਗ ਸਟਾਫ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਪੰਜਾਬ ਸਰਕਾਰ ਇਹਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਯੋਗ ਉਪਰਾਲੇ ਕਰ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਸੁਧਾਰਨ ਲਈ ਕੁਝ ਸਮੇਂ ਦੀ ਲੋੜ ਹੈ । ਇਸ ਸਮੇਂ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵਿੰਦਰ ਕੌਰ ਕੰਵਲ ਤੋਂ ਬਿਨਾਂ ਸਿਵਲ ਸਰਜਨ ਕਪੂਰਥਲਾ ਡਾਕਟਰ ਹਰਪਾਲ ਸਿੰਘ, ਡਾਕਟਰ ਰਾਜੀਵ ਪਰਾਸ਼ਰ, ਡਾਕਟਰ ਸੰਦੀਪ ਭੋਲਾ, ਸੀਨੀਅਰ ਮੈਡੀਕਲ ਅਫਸਰ ਡਾਕਟਰ ਦਵਿੰਦਰਪਾਲ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਸਟਾਫ਼ ਨਰਸ ਰਾਜਵਿੰਦਰ ਕੌਰ, ਰਵਿਤਾ ਕੁਮਾਰੀ , ਸਟਾਫ ਨਰਸ ਰਣਬੀਰ ਕੌਰ ਅਤੇ ਨਰਸਿੰਗ ਸਿਸਟਰ ਬਲਜੀਤ ਕੌਰ ਆਦਿ ਹਾਜ਼ਰ ਸਨ ।














