ਫਾਜ਼ਿਲਕਾ: 05 Sep 2025 Aj DI Awaaj
Punjab Desk : ਪੰਜਾਬ ਵਿੱਚ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਮਦਦ ਲਈ ਹੁਣ ਕਿੰਨਰ ਸਮਾਜ ਵੀ ਅੱਗੇ ਆਇਆ ਹੈ। ਹਰਿਆਣਾ ਦੇ ਗੋਹਾਨਾ ਤੋਂ ਆਈ ਸਵੀਟੀ ਮਹੰਤ ਆਪਣੇ ਸਾਥੀਆਂ ਨਾਲ ਮਿਲ ਕੇ ਫਾਜ਼ਿਲਕਾ ਦੇ ਪਿੰਡ ਮੌਜਮ ‘ਚ ਲੱਗੇ ਰਾਹਤ ਕੈਂਪ ਵਿੱਚ ਪਹੁੰਚੀ ਅਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਾਈ।
ਇਸ ਮੌਕੇ ਉਨ੍ਹਾਂ ਨਾਲ BD ਸਚਦੇਵਾ ਮੈਮੋਰਿਅਲ ਸੁਸਾਇਟੀ ਦੀ ਪ੍ਰਧਾਨ ਮੈਡਮ ਪੂਜਾ ਲੂਥਰਾ ਸਚਦੇਵਾ ਵੀ ਮੌਜੂਦ ਰਹੀ। ਉਨ੍ਹਾਂ ਨੇ ਕਿਹਾ ਕਿ ਕਿੰਨਰ ਸਮਾਜ ਸਿਰਫ਼ ਖੁਸ਼ੀਆਂ ਵਿਚ ਨਹੀਂ, ਮੁਸੀਬਤਾਂ ਵਿਚ ਵੀ ਆਪਣੇ ਜਜਮਾਨਾਂ ਦੇ ਨਾਲ ਖੜ੍ਹਾ ਹੈ।
ਕਿੰਨਰ ਸਮਾਜ ਵੱਲੋਂ ਹੜ੍ਹ ਪੀੜਤਾਂ ਲਈ ਸਬਜ਼ੀਆਂ, ਰਾਸ਼ਨ ਤੇ ਹੋਰ ਰਾਹਤ ਸਮੱਗਰੀ ਲੈ ਕੇ ਆਉਣ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਇਹ ਸੰਕਟ ਜਲਦੀ ਸਮਾਪਤ ਹੋਵੇ ਅਤੇ ਪੰਜਾਬ ਮੁੜ ਖੁਸ਼ਹਾਲੀ ਵੱਲ ਵਧੇ।
ਮੈਡਮ ਪੂਜਾ ਲੂਥਰਾ ਸਚਦੇਵਾ ਨੇ ਕਿੰਨਰ ਸਮਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਉਸਲਾ ਅਨੁਕਰਣਯੋਗ ਹੈ ਅਤੇ ਸਮਾਜ ਨੂੰ ਇੱਕਤਾ ਅਤੇ ਹਮਦਰਦੀ ਦਾ ਪਾਠ ਪੜ੍ਹਾਉਂਦਾ ਹੈ।
