ਖਡੂਰ ਸਾਹਿਬ: ਕਾਂਗਰਸੀ ਆਗੂ ਦੇ ਘਰ ‘ਤੇ ਅਣਪਛਾਤਿਆਂ ਵੱਲੋਂ ਫਾ*ਇ*ਰਿੰਗ, ਪਰਿਵਾਰ ਨੇ ਮੰਗੀ ਸੁਰੱਖਿਆ

7

ਖਡੂਰ ਸਾਹਿਬ 19 July 2025 AJ DI Awaaj

Punjab Desk : ਵਿਧਾਨ ਸਭਾ ਹਲਕੇ ਦੇ ਫਤਿਆਬਾਦ ਕਸਬੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਪ੍ਰਦੀਪ ਕੁਮਾਰ ਬਿੱਟੂ ਚੋਪੜਾ ਦੇ ਘਰ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਗੋ*ਲੀ*ਆਂ ਚਲਾਈ ਗਈਆਂ। ਇਹ ਵਾ*ਰਦਾ*ਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਇਲਾਕੇ ਵਿੱਚ ਦਹਿ*ਸ਼ਤ ਦਾ ਮਾਹੌਲ ਬਣ ਗਿਆ ਹੈ।

ਪ੍ਰਦੀਪ ਚੋਪੜਾ ਦੇ ਪੁੱਤਰ ਦੀਪਕ ਚੋਪੜਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਪਿਛਲੇ ਕੁਝ ਦਿਨਾਂ ਤੋਂ ਫਰੌ*ਤੀ ਮੰਗਣ ਵਾਲੇ ਫੋਨ ਆ ਰਹੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਖੁੱਲ੍ਹੀ ਧਮ*ਕੀ*ਆਂ ਮਿਲ ਰਹੀਆਂ ਸਨ ਕਿ ਜੇਕਰ ਰਕਮ ਨਹੀਂ ਦਿੱਤੀ ਗਈ, ਤਾਂ ਨਤੀਜੇ ਭਿਆਨਕ ਹੋਣਗੇ। ਇਨ੍ਹਾਂ ਧਮ*ਕੀ*ਆਂ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਪਹਿਲਾਂ ਹੀ ਦਿੱਤੀ ਗਈ ਸੀ, ਫਿਰ ਵੀ ਹਾਦ*ਸਾ ਵਾਪਰ ਗਿਆ।

ਦੀਪਕ ਚੋਪੜਾ ਮੁਤਾਬਕ, ਘਟਨਾ ਵਾਲੀ ਰਾਤ ਅਚਾਨਕ ਗੋ*ਲੀ ਚਲਣ ਦੀ ਆਵਾਜ਼ ਆਈ, ਜਿਸ ਨਾਲ ਪਰਿਵਾਰ ਦੇ ਸਾਰੇ ਮੈਂਬਰ ਘਬਰਾ ਗਏ। ਘਰ ‘ਚ ਮੌਜੂਦ ਚੌਕੀਦਾਰ ਨੇ ਵੀ ਪੁਸ਼ਟੀ ਕੀਤੀ ਕਿ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਗੋ*ਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।

ਦੂਜੇ ਪਾਸੇ, ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਫੁੱਟੇਜ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਹਚਾਣ ਕਰਕੇ ਉਨ੍ਹਾਂ ਨੂੰ ਗ੍ਰਿ*ਫਤਾ*ਰ ਕੀਤਾ ਜਾਵੇਗਾ।

ਬਿੱਟੂ ਚੋਪੜਾ ਦੇ ਪਰਿਵਾਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੇ ਮੁਕੰਮਲ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਅਣ*ਚਾਹੀ ਘਟਨਾ ਨਾ ਵਾਪਰੇ।