08 ਅਪ੍ਰੈਲ, 2026 Aj Di Awaaj
Education Desk: Kendriya Vidyalaya Sangathan (KVS) ਵੱਲੋਂ 2026-27 ਸੈਸ਼ਨ ਲਈ ਐਡਮਿਸ਼ਨ ਪ੍ਰਕਿਰਿਆ ਵਿੱਚ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ। ਬਾਲ ਵਾਟਿਕਾ 1, 2 ਅਤੇ 3 ਲਈ ਅਲਾਟਮੈਂਟ ਲਿਸਟ ਅੱਜ 8 ਅਪ੍ਰੈਲ ਨੂੰ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਮਾਪਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।
ਇਸ ਦੇ ਨਾਲ ਹੀ ਕਲਾਸ 1 ਲਈ ਅਲਾਟਮੈਂਟ ਲਿਸਟ 9 ਅਪ੍ਰੈਲ 2026 ਨੂੰ ਜਾਰੀ ਕੀਤੀ ਜਾਵੇਗੀ।
ਜਿਨ੍ਹਾਂ ਬੱਚਿਆਂ ਨੂੰ ਪਹਿਲੀ ਲਿਸਟ ਵਿੱਚ ਸੀਟ ਮਿਲੇਗੀ, ਉਹਨਾਂ ਨੂੰ ਨਿਰਧਾਰਤ ਤਾਰੀਖਾਂ ਅੰਦਰ ਸੰਬੰਧਿਤ ਸਕੂਲ ਵਿੱਚ ਜਾ ਕੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ ਅਤੇ ਦਾਖਲਾ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।
ਇਸ ਤਰ੍ਹਾਂ ਚੈੱਕ ਕਰੋ ਰਿਜ਼ਲਟ:
- ਸਭ ਤੋਂ ਪਹਿਲਾਂ KVS ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ
- ਹੋਮਪੇਜ ‘ਤੇ ਦਿੱਤੇ ਰਿਜ਼ਲਟ ਲਿੰਕ ‘ਤੇ ਕਲਿੱਕ ਕਰੋ
- ਤੁਹਾਡੇ ਸਾਹਮਣੇ PDF ਖੁੱਲ ਜਾਵੇਗੀ
- ਇਸਨੂੰ ਡਾਊਨਲੋਡ ਕਰਕੇ ਆਪਣੇ ਬੱਚੇ ਦਾ ਨਾਮ ਚੈੱਕ ਕਰੋ
PDF ਵਿੱਚ ਬੱਚੇ ਦਾ ਨਾਮ, ਐਪਲੀਕੇਸ਼ਨ ਕੋਡ ਅਤੇ ਕੈਟੇਗਰੀ ਵਰਗੀ ਜਾਣਕਾਰੀ ਦਿੱਤੀ ਹੋਵੇਗੀ।
ਜ਼ਰੂਰੀ ਦਸਤਾਵੇਜ਼:
- ਰਹਾਇਸ਼ੀ ਸਰਟੀਫਿਕੇਟ
- ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ)
- PWD ਸਰਟੀਫਿਕੇਟ (ਜੇ ਲੋੜ ਹੋਵੇ)
- ਜਨਮ ਪ੍ਰਮਾਣ ਪੱਤਰ
- ਤਾਜ਼ਾ ਫੋਟੋ
ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਦਸਤਾਵੇਜ਼ ਪਹਿਲਾਂ ਹੀ ਤਿਆਰ ਰੱਖਣ, ਤਾਂ ਜੋ ਐਡਮਿਸ਼ਨ ਸਮੇਂ ਕੋਈ ਦਿੱਕਤ ਨਾ ਆਵੇ।














